ਲਹਿਰਾਗਾਗਾ: ਨੇੜਲੇ ਪਿੰਡ ਭੁਟਾਲ ਖੁਰਦ ਦੇ ਗੁਰੂ ਤੇਗ ਬਹਾਦਰ ਗੁਰੂਘਰ ’ਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਦੀ ਅਗਵਾਈ ’ਚ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਕਰਨ ਅਤੇ ਸਿੱਖੀ ਦੇ ਪਸਾਰ ਲਈ ਚਲਾਈ ਮੁਹਿੰਮ 10 ਰੋਜ਼ਾ ਗੁਰਮਿਤ ਪ੍ਰਚਾਰ ਕੈਂਪ ਲਾਇਆ ਗਿਆ। ਕੈਂਪ ’ਚ 60 ਬੱਚਿਆਂ ਨੇ ਹਿੱਸਾ ਲਿਆ। ਗੁਰਮਿਤ ਕੈਂਪ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਬਲਵਿੰਦਰ ਸਿੰਘ ਗਾਗਾ ਨੇ ਨੌਜਵਾਨਾਂ/ਬੱਚਿਆਂ ਨੂੰ ਸਿੱਖੀ ਦੀ ਇਤਿਹਸ ਬਾਰੇ ਸਿਖਲਾਈ ਦਿੱਤੀ। ਸਮਾਰੋਹ ਦੇ ਅਖੀਰਲੇ ਦਿਨ ਦਸਤਾਰ ਮੁਕਾਬਲੇ ’ਚ ਹਰਦੀਪ ਸਿੰਘ ਨੇ ਪਹਿਲਾ, ਜਸਨਦੀਪ ਸਿੰਘ ਨੇ ਦੂਜਾ ਅਤੇ ਲਖਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸੰਥਿਆ ਕੰਠ ਮੁਕਾਬਲੇ ’ਚ ਰਣਦੀਪ ਸਿੰਘ ਨੇ ਪਹਿਲਾ, ਨੇਹਾ ਰਾਣੀ ਨੇ ਦੂਜਾ ਅਤੇ ਮਨਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। -ਪੱਤਰ ਪ੍ਰੇਰਕ