ਪੱਤਰ ਪ੍ਰੇਰਕ
ਸ਼ੇਰਪੁਰ, 5 ਅਕਤੂਬਰ
ਪਿੰਡ ਹੇੜੀਕੇ ਤੋਂ ਦੋ ਕਿਸਾਨ ਪਰਿਵਾਰਾਂ ਦੀਆਂ ਮੋਟਰਾਂ ਤੋਂ ਬੀਤੀ ਰਾਤ ਟਰਾਂਸਫਾਰਮਰ ਚੋਰੀ ਹੋ ਗਏ। ਪਿੰਡ ਹੇੜੀਕੇ ਦੀ ਸਰਪੰਚ ਦੇ ਪਤੀ ਅਵਤਾਰ ਸਿੰਘ ਹੇੜੀਕੇ ਨੇ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹੇੜੀਕੇ-ਈਨਾਬਾਜਵਾ ਟੀ-ਪੁਆਇੰਟ ਦਰਮਿਆਨ ਫੋਕਲ ਪੋਆਇੰਟ ਨੇੜਿਓਂ ਕਿਸਾਨ ਮਨਜੀਤ ਸਿੰਘ ਪੁੱਤਰ ਸਾਧੂ ਸਿੰਘ ਦਾ 16 ਕੇਵੀਏ ਅਤੇ ਚਰਨਜੀਤ ਸਿੰਘ ਪੁੱਤਰ ਹਰਦਿਆਲ ਸਿੰਘ ਦੀ ਮੋਟਰ ਤੋਂ ਵੀ 16 ਕੇਵੀਏ ਦੇ ਦੋ ਟਰਾਂਸਫਾਰਮ ਬੀਤੀ ਰਾਤ ਚੋਰੀ ਹੋਏ ਹਨ। ਉਨ੍ਹਾਂ ਦੱਸਿਆ ਕਿ ਮੌਕਾ ਵੇਖਣ ’ਤੇ ਪਤਾ ਚਲਦਾ ਹੈ ਕਿ ਚੋਰਾਂ ਨੇ ਰਾਤ ਦੀ ਰੋਟੀ ਮੋਟਰ ’ਤੇ ਹੀ ਖਾਧੀ ਹੈ ਅਤੇ ਬੇਖੌਫ਼ ਹੋ ਕੇ ਇਨ੍ਹਾਂ ਚੋਰੀਆਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਚਾਇਤੀ ਪੱਧਰ ’ਤੇ ਆਲੇ-ਦੁਆਲੇ ਕੈਮਰੇ ਖੰਗਾਲ ਰਹੇ ਹਨ ਅਤੇ ਇਸਦੀ ਸੂਚਨਾ ਪਾਵਰਕੌਮ ਤੋਂ ਇਲਾਵਾ ਪੁਲੀਸ ਨੂੰ ਦਿੱਤੀ ਜਾ ਰਹੀ ਹੈ। ਏਐਸਆਈ ਚਰਨਜੀਤ ਸਿੰਘ ਨੇ ਕਿਹਾ ਕਿ ਦਸਹਿਰੇ ਮੇਲੇ ’ਚ ਡਿਊਟੀ ’ਤੇ ਹਨ ਉਂਜ ਮੌਕਾ ਵੇਖ ਲਿਆ ਅਤੇ ਪੜਤਾਲ ਜਾਰੀ ਹੈ।