ਲਹਿਰਾਗਾਗਾ: ਲੋਕਤੰਤਰ ਦੀ ਮੁੱਢਲੀ ਸਿਖਲਾਈ ਲਈ ਸੀਬਾ ਇੰਟਰਨੈਸ਼ਨਲ ਸਕੂਲ ਲਹਿਰਾਗਾਗਾ ਦੀ ਵਿਦਿਆਰਥੀ ਪਾਰਲੀਮੈਂਟ ਲਈ ਕਰਵਾਈਆਂ ਚੋਣਾਂ ਦੌਰਾਨ ਹੈੱਡ ਬੁਆਏ, ਹੈੱਡ ਗਰਲ ਅਤੇ ਕਲਾਸ ਲੀਡਰਾਂ ਦੀ ਚੋਣ ਕੀਤੀ ਗਈ। ਇਸ ਚੋਣ ਪ੍ਰਕ੍ਰਿਆ ਵਿੱਚ ਬਾਕਾਇਦਾ ਚੋਣ ਨਿਸ਼ਾਨ, ਬੈਲਟ ਪੇਪਰ ਦਾ ਪ੍ਰਬੰਧ ਕੀਤਾ ਗਿਆ। ਹੈੱਡ ਬੁਆਏ ਲਈ ਸ਼ੁਭਪ੍ਰੀਤ ਸਿੰਘ ਗੰਢੂਆਂ ਨੂੰ 307 ਵੋਟਾਂ, ਗੁਰਸ਼ਾਂਤ ਸਿੰਘ ਲਹਿਰਾਗਾਗਾ ਨੂੰ 205 ਵੋਟਾਂ ਮਿਲੀਆਂ। ਇਸੇ ਤਰ੍ਹਾਂ ਹੈੱਡ ਗਰਲ ਦੀ ਚੋਣ ਲਈ ਨਵਦੀਪ ਕੌਰ ਰਾਮਪੁਰਾ ਜਵਾਹਰਵਾਲਾ 333 ਵੋਟਾਂ ਲੈ ਕੇ ਜਿੱਤੀ। ਸੀਬਾ ਚੋਣ ਕਮਿਸ਼ਨ ਵਜੋਂ ਰਣਦੀਪ ਸੰਗਤਪੁਰਾ, ਹਰਵਿੰਦਰ ਸਿੰਘ ਹਾਂਡਾ, ਸ਼ੁਭਾਸ਼ ਮਿੱਤਲ, ਅੰਕਿਤਾ ਮੰਗਲ, ਅਮ੍ਰਿਤਪਾਲ ਕੌਰ ਨੇ ਡਿਊਟੀ ਨਿਭਾਈ। ਇਸ ਮੌਕੇ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ ਅਤੇ ਪ੍ਰਿੰਸੀਪਲ ਜੀਓ ਜੋਸ ਹਾਜ਼ਰ ਸਨ। -ਪੱਤਰ ਪ੍ਰੇਰਕ