ਰਮੇਸ਼ ਭਾਰਦਵਾਜ
ਲਹਿਰਾਗਾਗਾ, 5 ਮਾਰਚ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਦਿੱਲੀ ਦੀਆਂ ਸਰਹੱਦਾਂ ਉਪਰ ਦੇਸ਼ ਭਰ ਦੀਆਂ ਔਰਤਾਂ ਵੱਲੋਂ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਔਰਤਾਂ ਵੱਲੋਂ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤੇ ਜਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਆਗੂ ਜਸ਼ਨਦੀਪ ਕੌਰ ਭਾਈ ਕੀ ਪਿਸ਼ੌਰ ਨੇ ਅੱਜ ਬਲਾਕ ਦੇ ਪਿੰਡਾਂ ਅੰਦਰ ਕੀਤੇ ਟਰੈਕਟਰ ਮਾਰਚ ਦੌਰਾਨ ਕਿਹਾ ਕਿ ਔਰਤ ਆਪਣੇ ਆਪ ਵਿਚ ਬਹੁਤ ਵੱਡੀ ਸ਼ਕਤੀ ਹੈ। ਉਨ੍ਹਾਂ ਔਰਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਦਿੱਲੀ ਪੁੱਜਣ ਦਾ ਸੱਦਾ ਦਿੱਤਾ।
ਇਸ ਮੌਕੇ ਕਰਮਜੀਤ ਕੌਰ ਭੁਚਾਲ ਕਲਾਂ, ਬਲਜੀਤ ਕੌਰ ਲਹਿਲਕਲਾਂ, ਜਸਵਿੰਦਰ ਕੌਰ ਗਾਗਾ, ਗੁਰਮੇਲ ਕੌਰ ਗਿਦੜਿਆਣੀ, ਰੁਪਿੰਦਰ ਕੌਰ ਲਹਿਲ ਖੁਰਦ ਨੇ ਧਰਨੇ ਨੂੰ ਸੰਬੋਧਨ ਕੀਤਾ ।
ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਅੱਜ ਬਲਾਕ ਦੇ ਪਿੰਡਾਂ ਵਿੱਚ ਕਿਸਾਨ ਬੀਬੀਆਂ ਵਲੋਂ ਟਰੈਕਟਰ ਮਾਰਚ ਕੀਤਾ ਗਿਆ।
ਇਸ ਮੌਕੇ ਯੂਨੀਅਨ ਦੇ ਕਾਰਜਕਾਰੀ ਸੂਬਾ ਪ੍ਰਧਾਨ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਜਸਵੀਰ ਸਿੰਘ ਗੱਗੜਪੁਰ, ਸੁਖਵਿੰਦਰ ਕੌਰ ਲੱਡੀ, ਬੇਅੰਤਪਾਲ ਕੌਰ ਪੰਨਵਾਂ, ਬੰਦਨਾ ਪੰਨਵਾਂ, ਲਵਪ੍ਰੀਤ ਕੌਰ ਮਰਦ ਖੇੜਾ, ਪਰਮਜੀਤ ਕੌਰ ਕਾਲਾਝਾੜ ਅਤੇ ਸੁਰਜੀਤ ਕੌਰ ਲੱਡੀ ਦੀ ਅਗਵਾਈ ਹੇਠ ਕੀਤਾ ਗਿਆ। ਕਾਰਜਕਾਰੀ ਸੂਬਾ ਪ੍ਰਧਾਨ ਜਗਤਾਰ ਸਿੰਘ ਕਾਲਾਝਾੜ ਨੇ ਦੱਸਿਆ ਹੈ ਕਿ ਇਹ ਮਾਰਚ ਦਿੱਲੀ ਮੋਰਚੇ ਵਿੱਚ 8 ਮਾਰਚ ਨੂੰ ਔਰਤਾਂ ਦਾ ਵੱਡਾ ਇਕੱਠ ਕਰਨ ਦੀ ਤਿਆਰੀ ਲਈ ਕੱਢਿਆ ਗਿਆ ਹੈ।