ਪੱਤਰ ਪ੍ਰੇਰਕ
ਭਵਾਨੀਗੜ, 15 ਸਤੰਬਰ
ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਜ਼ਿਲ੍ਹਾ ਸੰਗਰੂਰ ਦਾ ਡੈਲੀਗੇਟ ਇਜਲਾਸ ਕੌਮੀ ਮੀਤ ਪ੍ਰਧਾਨ ਕਾਮਰੇਡ ਭੂਪ ਚੰਦ ਚੰਨੋ ਦੀ ਅਗਵਾਈ ਹੇਠ ਹੋਇਆ। ਇਜਲਾਸ ਦੌਰਾਨ ਭੂਪ ਚੰਦ ਚੰਨੋ ਅਤੇ ਜ਼ਿਲ੍ਹਾ ਇੰਚਾਰਜ ਮਾਸਟਰ ਚਮਕੌਰ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਮਜ਼ਦੂਰ ਜਥੇਬੰਦੀਆਂ ਦੀ ਮਜ਼ਬੂਤੀ ਤੇ ਸੰਘਰਸ਼ ਦੀ ਸਖ਼ਤ ਜ਼ਰੂਰਤ ਹੈ। ਇਸ ਮੌਕੇ ਜ਼ਿਲ੍ਹਾ ਕਮੇਟੀ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿੱਚ ਗੁਰਚਰਨ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ, ਦਰਸ਼ਨ ਸਿੰਘ ਮੱਟੂ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਦੌਰਾਨ ਜਗਰੂਪ ਸਿੰਘ ਬੇਦੀ, ਬਲਕਾਰ ਸਿੰਘ ਰਾਏਸਿੰਘ ਵਾਲਾ, ਜੋਗਿੰਦਰ ਸਿੰਘ ਬੱਧਣ, ਜਗਦੇਵ ਸਿੰਘ ਕਾਲਾਝਾੜ, ਚਰਨ ਸਿੰਘ ਬੀਂਬੜ ਸਾਰੇ ਮੀਤ ਪ੍ਰਧਾਨ, ਅਵਤਾਰ ਸਿੰਘ ਬਲਿਆਲ ਨੂੰ ਜ਼ਿਲ੍ਹਾ ਜਨਰਲ ਸਕੱਤਰ, ਗੁਰਮੀਤ ਸਿੰਘ ਬਲਿਆਲ ਤੇ ਜਗਸੀਰ ਸਿੰਘ ਰਾਏਸਿੰਘ ਵਾਲਾ ਨੂੰ ਜ਼ਿਲ੍ਹਾ ਸਹਾਇਕ ਸਕੱਤਰ, ਪੋਹਲੂ ਸਿੰਘ ਜਖੇਪਲ ਤੇ ਨੇਤਰ ਸਿੰਘ ਫੰਮਣਵਾਲ, ਦਰਸ਼ਨ ਸਿੰਘ ਮਾਝੀ, ਨੌਰੰਗ ਵੈਦ ਜਖੇਪਲ,ਹਰਪਾਲ ਸਿੰਘ ਲੌਂਗੋਵਾਲ, ਬਿੱਲੂ ਨਮੋਲ, ਮੇਲਾ ਸਿੰਘ ਬਲਿਆਲ, ਸੁਖਦੇਵ ਸਿੰਘ ਨਮੋਲ, ਬੱਲਮ ਸਿੰਘ ਉਪਲੀ, ਰਾਣਾ ਸਿੰਘ ਨੂਰਪੁਰਾ, ਬਲਵਿੰਦਰ ਸਿੰਘ ਸੰਗਰੂਰ, ਮਲਕੀਤ ਕੌਰ ਤੇ ਕਿਰਨਾ ਬਲਿਆਲ ਆਦਿ ਜ਼ਿਲ੍ਹਾ ਕਮੇਟੀ ਮੈਂਬਰ ਚੁਣੇ ਗਏ।