ਨਿੱਜੀ ਪੱਤਰ ਪ੍ਰੇਰਕ
ਧੂਰੀ, 18 ਜੁਲਾਈ
ਧੂਰੀ ਨੇੜਲੇ ਪਿੰਡ ਭਸੌੜ ਦੇ ਖੇਤਾਂ ਵਿੱਚ ਕਿਸਾਨਾਂ ਦੇ ਇਕੋ ਰਾਤ ਤਿੰਨ ਟਰਾਂਸਫਾਰਮਰ ਚੋਰੀ ਹੋ ਗਏ।
ਇਸ ਸਬੰਧੀ ਪਿੰਡ ਭਸੌੜ ਦੇ ਪੰਚਾਇਤ ਮੈਂਬਰ ਨਿਰਪਾਲ ਸਿੰਘ ਭਸੌੜ ਨੇ ਦੱਸਿਆ ਕਿ ਪਿਛਲੀ ਇਕੋ ਰਾਤ ਪਿੰਡ ਭਸੌੜ ਦੇ ਕਿਸਾਨ ਜਗਪਾਲ ਸਿੰਘ ਪੁੱਤਰ ਜਰਨੈਲ ਸਿੰਘ ਦਾ ਸਾਢੇ ਸੋਲ਼ਾਂ ਕਿਲੋਵਾਟ ਦਾ ਟਰਾਂਸਫਾਰਮਰ , ਕਿਸਾਨ ਦੀਦਾਰ ਸਿੰਘ ਪੁੱਤਰ ਮੇਹਰ ਸਿੰਘ ਦਾ 10 ਕਿਲੋਵਾਟ ਦਾ ਟਰਾਂਸਫਾਰਮਰ ਅਤੇ ਕਿਸਾਨ ਚੰਨਣ ਸਿੰਘ ਪੁੱਤਰ ਥੰਮਣ ਸਿੰਘ ਦਾ ਖੇਤ ਵਿੱਚੋਂ 16 ਕਿਲੋਵਾਟ ਦਾ ਟ੍ਰਾਂਸਫਾਰਮਰ ਚੋਰੀ ਹੋ ਗਿਆ।
ਨਿਰਪਾਲ ਸਿੰਘ ਭਸੋੜ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ।