ਪੱਤਰ ਪ੍ਰੇਰਕ
ਲਹਿਰਾਗਾਗਾ, 6 ਅਕਤੂਬਰ
ਨੈੜਲੇ ਪਿੰਡ ਖਾਈ ਦੀ ਐਕਸਿਸ ਬੈਂਕ ਨੂੰ ਪਿੱਛੋ ਪਾੜ ਲਾ ਕੇ ਤਿੰਨ ਲੈਪਟਾਪ ਚੋਰੀ ਕਰ ਲਏ ਗਏ। ਸਿਟੀ ਪੁਲੀਸ ਦੀ ਮੁਖੀ ਵੀਰਪਾਲ ਕੌਰ ਨੇ ਦੱਸਿਆ ਕਿ ਸਹਾਇਕ ਗੁਰਤੇਜ ਸਿੰਘ ਨੂੰ ਬੈਂਕ ਮੈਨੇਜਰ ਰਜਤ ਬਾਂਸਲ ਨੇ ਦੱਸਿਆ ਕਿ ਉਹ ਐਕਸਿਸ ਬੈਕ ਬ੍ਰਾਂਚ ਖਾਈ (ਲਹਿਰਾ) ਜ਼ਿਲ੍ਹਾ ਸੰਗਰੂਰ ਵਿਖੇ ਬਤੌਰ ਮੈਨੇਜਰ ਨੌਕਰੀ ਕਰਦਾ ਹੈ ਤੇ ਜਦੋਂ ਉਹ ਸਵੇਰੇ ਕਰੀਬ 9 ਵਜੇ ਬੈਂਕ ਖੋਲ੍ਹ ਕੇ ਅੰਦਰ ਦਾਖ਼ਲ ਹੋਇਆ ਤਾਂ ਦੇਖਿਆ ਕਿ ਬੈਂਕ ਬ੍ਰਾਚ ਵਿਚ ਪਿਛਲੀ ਕੰਧ ਤੋੜ ਕੇ ਪਾੜ ਲਾਇਆ ਹੋਇਆ ਸੀ। ਜਦੋਂ ਬੈਂਕ ਦਾ ਸਾਮਾਨ ਚੈਕ ਕੀਤਾ ਤਾਂ ਬ੍ਰਾਂਚ ਵਿਚੋਂ ਤਿੰਨ ਲੈਪਟਾਪ ਗਾਇਬ ਸਨ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।