ਨਿੱਜੀ ਪੱਤਰ ਪ੍ਰੇਰਕ
ਧੂਰੀ, 3 ਸਤੰਬਰ
ਸਥਾਨਕ ਧਰਮਪੁਰਾ ਮੁਹੱਲੇ ਵਿੱਚ ਕਰਿਆਨੇ ਦਾ ਕਾਰੋਬਾਰ ਕਰਨ ਵਾਲੇ ਇੱਕ ਦੁਕਾਨਦਾਰ ਸੱਤਪਾਲ ਦੀ ਦੁਕਾਨ ਵਿੱਚੋਂ ਸੋਨੇ ਦੇ ਗਹਿਣਿਆਂ ਸਮੇਤ 1.65 ਲੱਖ ਰੁਪਏ ਦੀ ਚੋਰੀ ਹੋ ਗਏ। ਸੱਤਪਾਲ ਪੁੱਤਰ ਕਾਕਾ ਰਾਮ ਨੇ ਦੱਸਿਆ ਕਿ ਬੀਤੀ ਰਾਤ ਚੋਰ ਕੰਧ ਟੱਪ ਕੇ ਦੁਕਾਨ ਅੰਦਰ ਵੜ ਗਏ ਜੋ ਕਿ ਰਿਹਾਇਸ਼ੀ ਮਕਾਨ ਦੇ ਵਿੱਚ ਹੀ ਬਣੀ ਹੋਈ ਹੈ ਅਤੇ ਚੋਰ 1.65 ਲੱਖ ਰੁਪਏ ਦੇ ਕਰੀਬ ਨਕਦੀ ਅਤੇ 35 ਹਜ਼ਾਰ ਰੁਪਏ ਦੀਆਂ ਸੋਨੇ ਦੀਆਂ ਵਾਲੀਆਂ ਲੈ ਕੇ ਰਫੂਚੱਕਰ ਹੋ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਸਵੇਰੇ ਉੱਠਣ ’ਤੇ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਧੂਰੀ ਵਿਖੇ ਇਸ ਚੋਰੀ ਦੀ ਘਟਨਾ ਸਬੰਧੀ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।