ਪੱਤਰ ਪ੍ਰੇਰਕ
ਭਵਾਨੀਗੜ੍ਹ, 13 ਜੁਲਾਈ
ਇੱਥੇ ਨਵੇਂ ਬੱਸ ਅੱਡੇ ਨੇੜੇ ਅੱਜ ਸੜਕ ਪਾਰ ਕਰਦੇ ਸਮੇਂ ਇਕ ਔਰਤ ਟਰਾਲੇ ਦੀ ਲਪੇਟ ’ਚ ਆ ਗਈ ਤੇ ਉਹ ਗੰਭੀਰ ਜਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਚਰਨਜੀਤ ਕੌਰ ਵਾਸੀ ਪਿੰਡ ਕਾਕੜਾ ਆਪਣੇ ਪਿੰਡ ਤੋਂ ਆ ਕੇ ਨਵੇਂ ਬੱਸ ਅੱਡੇ ਵੱਲ ਜਾਣ ਲਈ ਹਾਈਵੇਅ ਨੂੰ ਪਾਰ ਕਰਨ ਲੱਗੀ ਤਾਂ ਪਟਿਆਲਾ ਵੱਲੋਂ ਆ ਰਹੇ ਟਰਾਲੇ ਦੀ ਲਪੇਟ ਵਿੱਚ ਆ ਗਈ ਅਤੇ ਟਰਾਲਾ ਉਸ ਨੂੰ ਕਾਫ਼ੀ ਦੂਰ ਤੱਕ ਘੜੀਸਦਾ ਹੋਇਆ ਲੈ ਗਿਆ। ਇਸ ਹਾਦਸੇ ਕਾਰਨ ਔਰਤ ਦੀਆਂ ਲੱਤਾਂ ਗੰਭੀਰ ਜ਼ਖ਼ਮੀ ਗਈਆਂ। ਮੌਕੇ ’ਤੇ ਪਹੁੰਚੇ ਪੀਸੀਆਰ ਅਤੇ ਹਾਈਵੇਅ ਪੈਟਰੋਲਿੰਗ ਪੁਲੀਸ ਨੇ ਜ਼ਖ਼ਮੀ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਜਿਥੋਂ ਉਸ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਪੁਲੀਸ ਨੇ ਟਰਾਲਾ ਚਾਲਕ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।