ਪੱਤਰ ਪ੍ਰੇਰਕ
ਸ਼ੇਰਪੁਰ, 15 ਅਕਤੂਬਰ
ਕਿਸਾਨ ਜਥੇਬੰਦੀ ਬੀਕੇਯੂ ਏਕਤਾ ਉਗਰਾਹਾਂ ਦੇ ਫਰਵਾਹੀ ਪਿੰਡ ਦੇ ਪ੍ਰਧਾਨ ਪ੍ਰਗਟ ਸਿੰਘ ਸਮੇਤ ਪੂਰੀ ਇਕਾਈ ਨੇ ਉਗਰਾਹਾਂ ਨੂੰ ਛੱਡ ਕੇ ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਈਸਾਪੁਰ ਤੇ ਮੋਹਰੀ ਆਗੂ ਕਰਮਜੀਤ ਸਿੰਘ ਛੰਨਾ ਦੀ ਅਗਵਾਈ ਕਬੂਲ ਲਈ ਹੈ। ਬੀਕੇਯੂ ਡਕੌਂਦਾ ਦੇ ਉਕਤ ਆਗੂਆਂ ਨੇ ਪਿੰਡ ਫਰਵਾਹੀ ਦੀ ਸੱਥ ਵਿੱਚ ਬੀਕੇਯੂ ਉਗਰਾਹਾਂ ਨਾਲ ਸਬੰਧਤ ਇਕਾਈ ਪ੍ਰਧਾਨ ਪਰਗਟ ਸਿੰਘ, ਮੀਤ ਪ੍ਰਧਾਨ ਜਗਜੀਤਪਾਲ ਸਿੰਘ, ਗੁਰਜੀਤ ਸਿੰਘ, ਸਤਨਾਮ ਸਿੰਘ, ਵਿੱਤ ਸਕੱਤਰ ਨਿਰਭੈ ਸਿੰਘ, ਸਹਾਇਕ ਵਿੱਤ ਸਕੱਤਰ ਜਸਪ੍ਰੀਤ ਸਿੰਘ ਆਦਿ ਦਾ ਸਵਾਗਤ ਕੀਤਾ।