ਪੱਤਰ ਪ੍ਰੇਰਕ
ਲਹਿਰਾਗਾਗਾ, 17 ਨਵੰਬਰ
ਇਥੇ ਬੀਤੀ ਰਾਤ ਲਹਿਰਾਗਾਗਾ ਦੇ ਰੇਲਵੇ ਫਾਟਕ ਬੀ 94 ਵਿੱਚ ਇੱਕ ਟਰੱਕ ਫਸਣ ਕਰਕੇ ਹਿਸਾਰ ਲੁਧਿਆਣਾ ਰੇਲ ਸੇਵਾ ਪ੍ਰਭਾਵਿਤ ਹੋਈ। ਰੇਲਵੇ ਵਿਭਾਗ ਨੇ ਦੋ ਘੰਟੇ ਦੀ ਜੱਦੋ-ਜਹਿਦ ਮਗਰੋਂ ਰੇਲ ਸੇਵਾ ਬਹਾਲ ਕੀਤੀ। ਇਸ ਕਰਕੇ ਲਹਿਰਾਗਾਗਾ ਸਟੇਸ਼ਨ ’ਤੇ ਲੋਹੀਆਂ ਖਾਸ ਤੋਂ ਦਿੱਲੀ ਜਾ ਰਹੀ ਸਰਬੱਤ ਦਾ ਭਲਾ ਗੱਡੀ ਨੂੰ ਡੇਢ ਘੰਟਾ ਸਥਾਨਕ ਸਟੇਸ਼ਨ ਅਤੇ ਭਿਵਾਨੀ ਤੋਂ ਧੂਰੀ ਜਾਣ ਵਾਲੀ 4571 ਨੂੰ ਗੁਰਨੇ ਸਟੇਸ਼ਨ ’ਤੇ ਰੁਕਣਾ ਪਿਆ। ਸਟੇਸ਼ਨ ਸੁਪਰਡੈਂਟ ਗੁਰਨੇ ਰਾਜੀਵ ਸ਼ਰਮਾ ਤੇ ਰਾਮਪਾਲ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਉਸ ਨੂੰ ਵਿੱਚਕਾਰ ਹੀ ਛੱਡ ਕੇ ਭੱਜ ਗਿਆ। ਰੇਲ ਵਿਭਾਗ ਨੇ ਜੇਸੀਬੀ, ਮੰਗਵਾ ਕੇ ਟਰੱਕ ਨੂੰ ਹਟਾਇਆ।