ਪੱਤਰ ਪ੍ਰੇਰਕ
ਲਹਿਰਾਗਾਗਾ, 1 ਅਕਤੂਬਰ
ਨੇੜਲੇ ਪਿੰਡ ਛਾਜਲੀ ’ਚ ਇੱਕ ਗਾਹਕ ਨਰਿੰਦਰ ਕੁਮਾਰ ਪੁੱਤਰ ਚਾਨਣ ਰਾਮ ਨੂੰ ਦੁਕਾਨਦਾਰ ਦੀਪਕ ਕੁਮਾਰ ਨੇ ਸਿਰ ’ਚ ਲੋਹੇ ਦਾ ਰਾਡ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਹੈ। ਇਸ ਸਬੰਧੀ ਜ਼ਖਮੀ ਨਰਿੰਦਰ ਕੁਮਾਰ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਦਾਖਲ ਕਰਵਾਇਆ ਗਿਆ। ਇਸ ਮਾਮਲੇ ਸਬੰਧੀ ਛਾਜਲੀ ਪੁਲੀਸ ਨੇ ਨਰਿੰਦਰ ਕੁਮਾਰ ਦੇ ਬਿਆਨ ’ਤੇ ਮੁਲਜ਼ਮ ਖਿਲਾਫ਼ ਧਾਰਾ 325 ਤੇ 323 ਅਧੀਨ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਘਰ ਦਾ ਸਾਮਾਨ ਖਰੀਦਣ ਲਈ ਗਿਆ ਸੀ, ਜਦੋਂ ਉਹ ਮੇਨ ਬਾਜ਼ਾਰ ’ਚ ਕਥਿਤ ਦੋਸ਼ੀ ਦੀ ਦੁਕਾਨ ਪਾਸ ਪੁੱਜਾ ਤਾਂ ਉਸ ਨੇ ਪਿੱਛੋਂ ਰਾਡ ਦਾ ਵਾਰ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ।