ਖੇਤਰੀ ਪ੍ਰਤੀਨਿਧ
ਧੂਰੀ, 11 ਮਾਰਚ
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ 58206 ਹਜ਼ਾਰ ਵੋਟਾਂ ਦੀ ਵੱਡੀ ਲੀਡ ਜੇਤੂ ਰਹੇ। ਇਹ ਲੀਡ ਦਵਾਉਣ ਪਿੱਛੇ ਪਾਰਟੀ ਦੇ ਵਰਕਰਾਂ ਤੋਂ ਇਲਾਵਾ ਸ਼ਹਿਰ ਦੇ ਸੀਨੀਅਰ ਆਗੂ ਜੱਸੀ ਸੇਖੋਂ, ਭਗਵੰਤ ਮਾਨ ਦੇ ਸਿਆਸੀ ਸਲਾਹਕਾਰ ਦਲਵੀਰ ਸਿੰਘ ਢਿੱਲੋਂ, ਅਸ਼ੋਕ ਕੁਮਾਰ ਲੱਖਾ, ਸਤਿੰਦਰ ਸਿੰਘ ਚੱਠਾ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਇਹ ਸਾਰੇ ਆਗੂ 2022 ਦੀਆਂ ਵਿਧਾਨ ਸਭਾ ਵਿੱਚ ਧੂਰੀ ਹਲਕੇ ਅੰਦਰ ਇਕ ਚੰਗੇ ਚੋਣ ਰਣਨੀਤੀਕਾਰ ਵਜੋਂ ਉੱਭਰ ਕੇ ਸਾਹਮਣੇ ਆਏ ਹਨ। ਹਲਕੇ ਵਿੱਚ ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ ਹਰਾਉਣਾ ਵੀ ਮੁਸ਼ਕਲ ਲੱਗ ਰਿਹਾ ਸੀ ਪਰ ਇਸ ਚੌਕੜੀ ਨੇ ਵੋਟਰਾਂ ਨਾਲ ਵਿਉਂਤਬੰਦੀ ਨਾਲ ਰਾਬਤਾ ਬਣਾਇਆ ਤੇ ਅੰਤ ਤੱਥ ਪਾਰਟੀ ਨਾਲ ਜੋੜੀ ਰੱਖਿਆ।
ਇਨ੍ਹਾਂ ਟੀਮਾਂ ਬਣਾ ਕੇ ਕੰਮ ਕਰਨ ਦੇ ਨਾਲ ਨਾਲ ਆਪ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ। ਇਸ ਮੌਕੇ ਇਨ੍ਹਾਂ ਚਾਰਾਂ ਨੇ ਕਿਹਾ ਭਾਵੇਂ ਪੰਜਾਬ ਦੇ ਲੋਕ ਸਿਆਸੀ ਬਦਲਾਅ ਚਾਹੁੰਦੇ ਸਨ ਪਰ ਧੂਰੀ ਹਲਕੇ ਉੱਪਰ ਸਿਆਸੀ ਲੜਾਈ ਮੁਸ਼ਕਲ ਸੀ। ਉਨ੍ਹਾਂ ਕਿਹਾ ਲੋਕਾਂ ਦੇ ਸਹਿਯੋਗ ਨਾਲ ਇਹ ਲੜਾਈ ਅਸੰਭਵ ਤੋਂ ਸੰਭਵ ਹੋ ਗਈ। ਇਸ ਸਿਆਸੀ ਚੌਕੜੀ ਦੀ ਪਾਰਟੀ ਦੇ ਆਗੂਆਂ ਵੱਲੋਂ ਵੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਪਾਰਟੀ ਵੀ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਤੇ ਧੂਰੀ ਸ਼ਹਿਰ ਅੰਦਰ ਵੱਡੇ ਪੱਧਰ ਦਾ ਵਿਕਾਸ ਕੀਤਾ ਜਾਵੇਗਾ।