ਮਾਲੇਰਕੋਟਲਾ: ਡਾ. ਸੰਤੋਖ ਸਿੰਘ ਟਿਵਾਣਾ ਟਰੱਸਟ ਲਸੋਈ ਵੱਲੋਂ ਮਾਲੇਰਕੋਟਲਾ ਕਲੱਬ ਵਿਖੇ ਤੇਜਿੰਦਰ ਕੌਰ ਸੋਹੀ ਦੀ ਕਾਵਿ ਪੁਸਤਕ ‘ਗੱਲ ਸੁਣ’ ਬਾਰੇ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ ਗਿਆ। ਵਿਚਾਰ ਗੋਸ਼ਟੀ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਤੇਜਵੰਤ ਸਿੰਘ ਮਾਨ, ਡਾ. ਭਗਵੰਤ ਸਿੰਘ, ਡਾ. ਜਗਦੀਪ ਕੌਰ ਆਹੂਜਾ, ਪਵਨ ਹਰਚੰਦਪੁਰੀ ਅਤੇ ਪਰਸਨ ਸਿੰਘ ਗਿੱਲ ਸੁਸ਼ੋਭਿਤ ਸਨ। ਵਿਚਾਰ ਗੋਸ਼ਟੀ ਦੀ ਸ਼ੁਰੂਆਤ ਡਾ. ਨਰਵਿੰਦਰ ਸਿੰਘ ਕੌਸ਼ਲ ਵੱਲੋਂ ਤੇਜਿੰਦਰ ਕੌਰ ਸੋਹੀ ਦੇ ਕਾਵਿ-ਸੰਗ੍ਰਹਿ ਬਾਰੇ ਪੇਪਰ ਪੜ੍ਹਨ ਨਾਲ ਹੋਈ। ਪੇਪਰ ’ਤੇ ਬਹਿਸ ਦਾ ਆਰੰਭ ਪਵਨ ਹਰਚੰਦਪੁਰੀ ਨੇ ਕੀਤਾ। ਇਸ ਉਪਰੰਤ ਡਾ. ਤੇਜਵੰਤ ਮਾਨ, ਮੈਡਮ ਨਿਧੀ, ਡਾ. ਰਕੇਸ਼ ਅਤੇ ਡਾ. ਜਗਦੀਪ ਕੌਰ ਆਹੁਜਾ ਨੇ ਕਾਵਿ-ਸੰਗ੍ਰਹਿ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। -ਨਿੱਜੀ ਪੱਤਰ ਪ੍ਰੇਰਕ