ਧੂਰੀ: ਪਿੰਡ ਲੱਡਾ ਦੀ ਗ੍ਰਾਮ ਪੰਚਾਇਤ ਅਤੇ ਸਰਪੰਚ ਮਿੱਠੂ ਲੱਡਾ ਵੱਲੋਂ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਅਗਵਾਈ ਹੇਠ ਬੁਢਾਪਾ ਵਿਧਵਾ ਅੰਗਹੀਣ ਲਗਪਗ 30 ਦੇ ਕਰੀਬ ਪੈਨਸ਼ਨਾਂ ਦੀ ਖ਼ੁਦ ਘਰ ਘਰ ਜਾ ਕੇ ਵੰਡ ਕੀਤੀ। ਸਰਪੰਚ ਮਿੱਠੂ ਲੱਡਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਦੇ ਹਿਤਾਂ ਦੀ ਰਾਖੀ ਕੀਤੀ ਹੈ। ਇਸ ਮੌਕੇ ਪ੍ਰਿਤਪਾਲ ਸਿੰਘ ਮੈਂਬਰ, ਲਖਵੀਰ ਸਿੰਘ ਮੈਂਬਰ, ਤਰਸੇਮ ਸਿੰਘ ਮੈਂਬਰ, ਹਰਬੰਸ ਸਿੰਘ ਮੈਂਬਰ, ਗੁਰਤੇਜ ਸਿੰਘ ਮੈਂਬਰ ਅਤੇ ਬਲਜੀਤ ਕੌਰ ਮੈਂਬਰ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ