ਪੱਤਰ ਪ੍ਰੇਰਕ
ਮੂਨਕ, 3 ਅਪਰੈਲ
ਯੂਨਿਵਰਸਿਟੀ ਕਾਲਜ, ਮੂਨਕ (ਸੰਗਰੂਰ) ਵਿੱਚ ਕਾਇਦਾ-ਏ-ਨੂਰ ਵਿਰਾਸਤੀ ਮੇਲਾ-2022, ਜਗਤ ਪੰਜਾਬੀ ਸਭਾ ਕੈਨੇਡਾ ਤੇ ਸਟੇਟ ਬੈਂਕ ਆਫ ਇੰਡੀਆ ਮੂਨਕ ਦੇ ਸਹਿਯੋਗ ਨਾਲ ਪੁਰਾਤਨ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਲਗਾਇਆ ਗਿਆ। ਇਸ ਮੌਕੇ ਡਾ. ਸਤੀਸ਼ ਕੁਮਾਰ ਵਰਮਾ, ਅਰਵਿੰਦ ਸਿੰਘ ਢਿੱਲੋਂ, ਮੇਘ ਸਿੰਘ, ਮਨਪ੍ਰੀਤ ਸਿੰਘ ਨਾਭਾ, ਐਟੀ ਸਿੰਘ ਤੇ ਹਰਜੋਧ ਕੌਰ ਵਿਸ਼ੇਸ਼ ਮਹਿਮਾਨ ਵਜੋਂ ਕਾਲਜ ਪਹੁੰਚੇ। ਕਾਲਜ ਦੇ ਪ੍ਰਿੰਸੀਪਲ ਡਾ. ਰਾਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਡਾ. ਬਲਦੇਵ ਸਿੰਘ ਨੇ ਮੰਚ ਦਾ ਸੰਚਾਲਨ ਕਰਦੇ ਹੋਏ ਸਭਿਆਚਾਰ ’ਤੇ ਪਏ ਮਾੜੇ ਪੱਛਮੀ ਪ੍ਰਭਾਵਾਂ ਦੇ ਬੁਰੇ ਅਸਰ ਬਾਰੇ ਗੱਲਬਾਤ ਕੀਤੀ। ਕੋਆਰਡੀਨੇਟਰ ਪ੍ਰੋ. ਦਿਲਬਾਗ ਸਿੰਘ ਨੇ ਕਿਹਾ ਕਿ ਇਹ ਵਿਰਾਸਤ ਮੇਲਾ ਕਰਵਾਉਣ ਦਾ ਮੁੱਖ ਮਕਸਦ ਆਪਣੇ ਵਿਰਸੇ ਨੂੰ ਸੰਭਾਲਣ ਦਾ ਯਤਨ ਕਰਨਾ ਹੈ। ਪ੍ਰੋਗਰਾਮ ਵਿੱਚ ਪ੍ਰੋ. ਜਸਕਰਨ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸੱਭਿਆਚਾਰਕ ਗੀਤਾਂ ਰਾਹੀਂ ਮੇਲੇ ’ਚ ਖੂਬਸੂਰਤ ਰੰਗ ਬੰਨ੍ਹਿਆਂ। ਇਸ ਪ੍ਰੋਗਰਾਮ ’ਚ ਪ੍ਰੋ. ਸੰਦੀਪ ਰਾਣੀ, ਡਾ. ਹਰਜੀਤ ਕੌਰ ਅਤੇ ਪ੍ਰੋ. ਸੰਦੀਪ ਕੌਰ ਅਤੇ ਕਾਲਜ ਸਟਾਫ ਅਤੇ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਰਿਹਾ।