ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 6 ਅਪਰੈਲ
ਇੱਥੋਂ ਥੋੜ੍ਹੀ ਦੂਰ ਪਿੰਡ ਭਰਾਜ ਵਿਖੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾ ਇਕ ਸਾਲਾਨਾ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਪਿੰਡ ਦੀ ਜੰਮਪਲ ਮੌਜੂਦਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਸਨ।
ਨਰਿੰਦਰ ਕੌਰ ਭਰਾਜ ਜਦੋਂ ਸਕੂਲ ਦੇ ਕੰਪਲੈਕਸ ਅੰਦਰ ਦਾਖਲ ਹੋਈ ਤਾਂ ਇਸ ਸਕੂਲ ਵਿੱਚ ਪੰਜਵੀਂ ਤੱਕ ਬਿਤਾਏ ਦਿਨਾਂ ਨੂੰ ਯਾਦ ਕਰਕੇ ਉਸ ਦੀਆਂ ਅੱਖਾਂ ਛਲਕ ਗਈਆਂ। ਉਨ੍ਹਾਂ ਨੇ ਆਪਣੇ ਜਜ਼ਬਾਤਾਂ ਨੂੰ ਕਾਬੂ ਕਰਦਿਆਂ ਬੱਚਿਆਂ ਨੂੰ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਰਸਰੀ ਤੋਂ ਪੰਜਵੀਂ ਕਲਾਸ ਤੱਕ ਦੇ ਵਿੱਦਿਅਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਮੋਹਰੀ ਵਿਦਿਆਰਥੀਆਂ ਨੂੰ ਇਨਾਮ ਵੰਡੇ। ਉਨ੍ਹਾਂ ਨੇ ਕੁੜੀਆਂ ਦੀ ਪੜ੍ਹਾਈ ਲਈ ਮਾਤਾ ਪਿਤਾ ਨੂੰ ਹੋਰ ਹੰਭਲਾ ਮਾਰਨ ਦੀ ਅਪੀਲ ਕੀਤੀ। ਇਸ ਸਮਾਗਮ ਵਿੱਚ ਬੀਪੀਈਓ ਗੋਪਾਲ ਕ੍ਰਿਸ਼ਨ ਸ਼ਰਮਾ, ਸੀਐਚ ਪਰਮਜੀਤ ਸਿੰਘ, ਸਕੂਲ ਇੰਚਾਰਜ ਮਨਦੀਪ ਸਿੰਘ, ਗੁਰਲਾਭ ਸਿੰਘ ਆਲੋਅਰਖ, ਰਾਜਵੀਰ ਸਿੰਘ ਚੰਨੋ, ਹਰਜਿੰਦਰ ਸਿੰਘ, ਮੈਡਮ ਸਤਿੰਦਰ ਕੌਰ, ਜਸ਼ਨਦੀਪ ਕੌਰ, ਗੁਰਪ੍ਰੀਤ ਕੌਰ, ਜਗਮੇਲ ਸਿੰਘ, ਜਸਪਾਲ ਸਿੰਘ ਲੱਖੇਵਾਲ, ਕੰਵਲਜੀਤ ਸਿੰਘ, ਜਤਿੰਦਰ ਸੱਗੂ, ਭਰਤਇੰਦਰ ਸਿੰਘ ਮੁਨਸ਼ੀਵਾਲਾ, ਕਮਲੇਸ਼ ਰਾਣੀ, ਦਵਿੰਦਰ ਕੌਰ, ਪ੍ਰਿੰਸੀਪਲ ਪ੍ਰੀਤਇੰਦਰ ਘਈ, ਜਗਤਾਰ ਸਿੰਘ ਸ਼ੇਰਗਿੱਲ, ਚੇਅਰਮੈਨ ਸੁਖਚੈਨ ਸਿੰਘ ਭਰਾਜ, ਪਰਗਟ ਸਿੰਘ ਮੈਂਬਰ ਭਰਾਜ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।