ਹਰਦੀਪ ਸਿੰਘ ਸੋਢੀ
ਧੂਰੀ, 20 ਅਗਸਤ
ਲਾਪਤਾ ਹੋਏ ਇਕ ਬੱਚੇ ਨੂੰ ਜੀ.ਆਰ.ਪੀ ਪੁਲੀਸ ਵੱਲੋਂ ਮਹਿਜ਼ ਕੁਝ ਘੰਟਿਆਂ ’ਚ ਲੱਭ ਕੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਜੀਆਰਪੀ ਸੰਗਰੂਰ ਦੇ ਡੀਐਸਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਇਰਲੈਸ ਰਾਹੀਂ ਇਤਲਾਹ ਮਿਲੀ ਸੀ ਕਿ 8-9 ਸਾਲਾ ਬੱਚਾ ਹਨੀ ਪੁੱਤਰ ਬਲਜਿੰਦਰ ਸਿੰਘ ਵਾਸੀ ਸੁਨਾਮ ਘਰੋਂ ਸਕੂਲ ਬੈਗ ਲੈ ਕੇ ਚੱਲਾ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਸਾਰੀਆਂ ਜੀਆਰਪੀ ਚੌਂਕੀਆਂ ਵਿਚ ਇਤਲਾਹ ਦਿੱਤੀ ਅਤੇ ਬੱਚੇ ਨੂੰ ਧੂਰੀ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਲਿਆ ਗਿਆ ਜਿਸ ਤੋਂ ਬਾਅਦ ਬੱਚੇ ਦੇ ਮਾਪਿਆਂ ਨੂੰ ਸੂਚਨਾ ਦਿੱਤੀ ਗਈ। ਮਾਪਿਆਂ ਦੇ ਪੁੱਜਣ ’ਤੇ ਮੋਹਤਬਰਾਂ ਦੀ ਮੌਜੂਦਗੀ ਵਿਚ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ।