ਚੇਅਰਮੈਨ ਦੇ ਹਮਾਇਤੀਆਂ ਦੇ ਧਰਨੇ ਕਾਰਨ ਮੀਟਿੰਗ ਮੁਲਤਵੀ : The Tribune India

ਚੇਅਰਮੈਨ ਦੇ ਹਮਾਇਤੀਆਂ ਦੇ ਧਰਨੇ ਕਾਰਨ ਮੀਟਿੰਗ ਮੁਲਤਵੀ

ਚੇਅਰਮੈਨ ਦੇ ਹਮਾਇਤੀਆਂ ਦੇ ਧਰਨੇ ਕਾਰਨ ਮੀਟਿੰਗ ਮੁਲਤਵੀ

ਦਫਤਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਚੇਅਰਮੈਨ ਵਰਿੰਦਰ ਕੁਮਾਰ ਤੇ ਹਮਾਇਤੀ।

ਮੇਜਰ ਸਿੰਘ ਮੱਟਰਾਂ 

ਭਵਾਨੀਗੜ੍ਹ, 25 ਨਵੰਬਰ 

ਇੱਥੇ ਅੱਜ ਬਲਾਕ ਸਮਿਤੀ ਦੇ ਚੇਅਰਮੈਨ ਵਰਿੰਦਰ ਕੁਮਾਰ ਪੰਨਵਾਂ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ ਕਰਨ ਲਈ ਬੁਲਾਈ ਗਈ ਦੂਜੀ ਵਾਰ ਮੀਟਿੰਗ ਚੇਅਰਮੈਨ ਦੇ ਹਮਾਇਤੀਆਂ ਵੱਲੋਂ ਧਰਨਾ ਦੇਣ ਕਾਰਨ ਬਲਾਕ ਸਮਿਤੀ ਮੈਂਬਰਾਂ ਦੇ ਹਾਜ਼ਰ ਨਾ ਹੋਣ ’ਤੇ ਮੁਲਤਵੀ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ 7 ਨਵੰਬਰ ਨੂੰ ਬਲਾਕ ਸਮਿਤੀ ਦੇ ਕੁੱਲ 17 ਵਿੱਚੋਂ 12 ਮੈਬਰਾਂ ਨੇ ਡੀਸੀ ਨੂੰ ਕਾਂਗਰਸ ਪਾਰਟੀ ਨਾਲ ਸਬੰਧਤ ਚੇਅਰਮੈਨ ਵਰਿੰਦਰ ਕੁਮਾਰ ਪੰਨਵਾਂ ਖਿਲਾਫ ਲਿਖਤੀ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਕਰਨ ਵਾਲਿਆਂ ਵਿੱਚ ਵਧੇਰੇ ਮੈਂਬਰ ਕਾਂਗਰਸ ਨਾਲ ਸਬੰਧਤ ਹਨ। ਸ਼ਿਕਾਇਤ ਕਾਰਨ ਬੇਭਰੋਸਗੀ ਦਾ ਮਤਾ ਪਾਸ ਕਰਨ ਲਈ ਪਹਿਲਾਂ 21 ਨਵੰਬਰ ਨੂੰ ਮੀਟਿੰਗ ਬੁਲਾਈ ਗਈ ਸੀ,ਜੋ ਕੋਰਮ ਪੂਰਾ ਨਾ ਹੋਣ ਕਾਰਨ 25 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਸੀ। 

ਅੱਜ ਜਦੋਂ ਮੀਟਿੰਗ ਹੋਣ ਤੋਂ ਪਹਿਲਾਂ ਹੀ ਚੇਅਰਮੈਨ ਸ੍ਰੀਸ ਪੰਨਵਾਂ ਦੀ ਅਗਵਾਈ ਹੇਠ ਉਸ ਦੇ ਹਮਾਇਤੀਆਂ ਨੇ ਗੇਟ ਅੱਗੇ ਧਰਨਾ ਲਗਾ ਦਿੱਤਾ। ਇਸ ਮੌਕੇ ਸ੍ਰੀ ਪੰਨਵਾਂ ਨੇ ਸੱਤਾਧਾਰੀ ਧਿਰ ’ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ‘ਆਪ’, ਭਾਜਪਾ, ਅਕਾਲੀ ਦਲ ਤੇ ਕੁਝ ਕਾਂਗਰਸੀ ਰਲ ਕੇ ਉਸ ਖ਼ਿਲਾਫ਼ ਕਾਰਵਾਈ ਕਰ ਰਹੇ ਹਨ। 

ਇਸੇ ਦੌਰਾਨ ਸ੍ਰੀ ਦੇਵ ਦਰਸ਼ਦੀਪ ਸਿੰਘ ਸਹਾਇਕ ਕਮਿਸ਼ਨਰ ਸਹਾਇਕ ਕਮਿਸ਼ਨਰ ਸੰਗਰੂਰ ਕਮ ਨਿਗਰਾਨ ਅਫਸਰ ਨੇ ਦੱਸਿਆ ਕਿ ਅੱਜ ਦੁਬਾਰਾ ਮੀਟਿੰਗ ਵੇਲੇ ਚੇਅਰਮੈਨ ਦੀ ਧਿਰ ਵੱਲੋਂ ਬਲਾਕ ਸਮਿਤੀ ਦਫ਼ਤਰ ਦੇ ਗੇਟ ਅੱਗੇ ਲਗਾਏ ਧਰਨੇ ਕਾਰਨ ਤਣਾਅ ਵਾਲਾ ਮਾਹੌਲ ਬਣ ਗਿਆ। ਇਸੇ ਕਾਰਨ ਮੈਂਬਰ ਮੀਟਿੰਗ ਵਿੱਚ ਹਾਜ਼ਰ ਨਹੀਂ ਹੋ ਸਕੇ। ਮੈਬਰਾਂ ਦੇ ਹਾਜ਼ਰ ਨਾ ਹੋਣ ਕਾਰਨ ਮੀਟਿੰਗ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਮੁੱਖ ਖ਼ਬਰਾਂ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਸੋਮਵਾਰ ਨੂੰ ਕੀਤੀ ਜਾਣ ਵਾਲੀ ਰੈਲੀ ’ਚ ਵਿਰੋਧੀ ਧਿਰਾਂ ਦੇ 23 ਆਗੂ ਹੋ ਸ...

ਸ਼ਹਿਰ

View All