ਪੱਤਰ ਪ੍ਰੇਰਕ
ਲਹਿਰਾਗਾਗਾ, 23 ਫਰਵਰੀ
ਲੰਘੀ ਰਾਤ ਸ਼ਹਿਰ ’ਚ ਚੋਰਾਂ ਵੱਲੋਂ ਕਈ ਦੁਕਾਨਾਂ ਦੇ ਜਿੰਦਰੇ ਭੰਨੇ ਗਏ ਪਰ ਸਬੰਧਤ ਦੁਕਾਨਦਾਰ ਕਿਸਮਤ ਵਾਲੇ ਸਨ ਜਤਲ੍ਹਾਂ ਦੇ ਜਿੰਦਰੇ ਟੁੱਟਣ ਉਪਰੰਤ ਵੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਮੌਂਟੀ ਸਿੰਗਲਾ ਨੇ ਦੱਸਿਆ ਕਿ ਲਹਿਰਾਗਾਗਾ ਦੀ ਬਾਈਪਾਸ ਰੋਡ ’ਤੇ ਉਸਦੀ ਕਰਿਆਨੇ ਦੀ ਦੁਕਾਨ ਹੈ। ਬੀਤੀ ਰਾਤ ਚੋਰਾਂ ਨੇ ਉਸਤੋਂ ਇਲਾਵਾ ਗੋਰਾ ਲਾਲ, ਅਮਨ ਅਰਜ਼ੀ ਨਵੀਸ਼ ਤੇ ਰਾਜ ਕੁਮਾਰ ਹਲਵਾਈ ਦੀਆਂ ਦੁਕਾਨਾਂ ਦੇ ਜ਼ਿੰਦਰੇ ਭੰਨ ਲਏ ਪਰ ਉਨ੍ਹਾਂ ਦੀਆਂ ਦੁਕਾਨਾਂ ਦੇ ਸ਼ਟਰਾਂ ਦੇ ਸੈਂਟਰ ਲੌਕ ਲੱਗੇ ਹੋਏ ਸਨ ਜੋ ਚੋਰਾਂ ਤੋਂ ਨਹੀਂ ਟੁੱਟੇ। ਉਨ੍ਹਾਂ ਕਿਹਾ ਕਿ ਜੇ ਇਹ ਸੈਂਟਰ ਲੌਕ ਨਾ ਹੁੰਦੇ ਜਾਂ ਚੋਰਾਂ ਵੱਲੋਂ ਤੋੜ ਲਏ ਜਾਂਦੇ ਤਾਂ ਸਾਡਾ ਭਾਰੀ ਨੁਕਸਾਨ ਹੋ ਸਕਦਾ ਸੀ।