ਮਾਲੇਰਕੋਟਲਾ: ਸਥਾਨਕ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਨੂੰ ਲੈ ਕੇ ਬਸਪਾ ਵੱਲੋਂ ਸੋਮਵਾਰ ਤੋਂ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਏਡੀਸੀ ਸੁਖਪ੍ਰੀਤ ਸਿੰਘ ਸਿੱਧੂ, ਐੱਸਐੱਮਓ ਮੁਹੰਮਦ ਅਖ਼ਤਰ, ਡੀਐੱਸਪੀ. ਰਣਜੀਤ ਸਿੰਘ ਵੱਲੋਂ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਜਲਦੀ ਹੀ ਪੂਰੀ ਕਰਨ ਦੇ ਭਰੋਸੇ ਮਗਰੋਂ ਖ਼ਤਮ ਹੋ ਗਈ। ਏਡੀਸੀ ਸੁਖਪ੍ਰੀਤ ਸਿੰਘ ਸਿੱਧੂ ਨੇ ਭੁੱਖ ਹੜਤਾਲ ’ਤੇ ਬੈਠੇ ਬਸਪਾ ਆਗੂਆਂ ਨੂੰ ਜੂਸ ਪਿਲਾ ਕੇ ਭੁੱਖ ਹੜਤਾਲ ਖ਼ਤਮ ਕਰਵਾਈ। ਭੁੱਖ ਹੜਤਾਲ ‘ਤੇ ਬੈਠਣ ਵਾਲੇ ਬਸਪਾ ਆਗੂ ਸ਼ਮਸਾਦ ਅਨਸਾਰੀ, ਓਮ ਪ੍ਰਕਾਸ਼ ਸਰੋਏ,ਗੁਰਜੀਤ ਸਿੰਘ ਚੱਕ, ਦਰਬਾਰਾ ਸਿੰਘ ਚੀਮਾ ਤੇ ਸੁਖਦੇਵ ਸਿੰਘ ਧਨੋ ਨੇ ਦੱਸਿਆ ਕਿ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਭਰੋਸਾ ਦਿੱਤਾ ਕਿ ਸਿਵਲ ਹਸਪਤਾਲ ਵਿੱਚ 2 ਗਾਇਨੀ ਡਾਕਟਰਾਂ ਲਈ ਚੀਫ਼ ਸੈਕਟਰੀ ਨੂੰ ਤਜਵੀਜ਼ ਭੇਜੀ ਗਈ ਹੈ, ਜੋ ਜਲਦੀ ਹੀ ਪੂਰੀ ਹੋ ਜਾਵੇਗੀ। – ਨਿੱਜੀ ਪੱਤਰ ਪ੍ਰੇਰਕ