ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 4 ਫਰਵਰੀ
ਇਨਕਲਾਬੀ ਕਮਿਊਨਿਸਟ ਪਾਰਟੀ ਸੀਪੀਆਈਐੱਮਐੱਲ (ਲਬਿਰੇਸ਼ਨ) ਦੇ ਉਮੀਦਵਾਰ ਹਰਭਗਵਾਨ ਭੀਖੀ ਨੇ ਅੱਜ ਸੁਨਾਮ ਵਿੱਚ ਸ਼ਹੀਦ ਉੱਧਮ ਸਿੰਘ ਦੀ ਯਾਦਗਾਰ ਤੇ ਫੁੱਲ ਚੜ੍ਹਾ ਕੇ ਆਪਣੀ ਚੋਣ ਮੁਹਿੰਮ ਮਘਾ ਦਿੱਤੀ। ਲਬਿਰੇਸ਼ਨ ਉਮੀਦਵਾਰ ਭੀਖੀ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਜਿੱਥੇ ਕਾਰਪੋਰੇਟਾਂ ਦੇ ਰਹਿਮੋਕਰਮ ’ਤੇ ਪਲ਼ਦੀਆਂ ਪਾਰਟੀਆਂ ਨਾਲ ਹੈ, ਉਥੇ ਉਨ੍ਹਾਂ ਨੂੰ ਲੋਕਾਂ ਨੂੰ ਜਗਾਉਣ ਦਾ ਕੰਮ ਵੀ ਕਰਨਾ ਪੈ ਹਿਹਾ ਹੈ। ਲਬਿਰੇਸ਼ਨ ਆਗੂ ਨੇ ਜਨਤਾ ਨੂੰ ਲੋਕ ਹਿੱਤਾਂ ਲਈ ਲੜਨ ਵਾਲਿਆਂ ਦੇ ਹੱਕ ’ਚ ਡਟਣ ਅਤੇ ਵੋਟ ਪਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਮ ਲੋਕਾਂ ਦੇ ਹੱਕਾਂ ਦੀ ਪੂਰਨ ਬਹਾਲੀ ਲਈ ਮਿਹਨਤਕਸ਼ ਲੋਕਾਂ ਨੂੰ ਅੱਗੇ ਆਉਣਾ ਪਵੇਗਾ। ਭੀਖੀ ਦੇ ਹੱਕ ਵਿਚ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂ ਗੋਬਿੰਦ ਛਾਜਲੀ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਜਮਾਤੀ ਕਤਾਰਬੰਦੀ ਤੇਜ਼ ਕਰਨਾ ਹੈ।