ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 13 ਸਤੰਬਰ
ਸਥਾਨਕ ਅਫ਼ਸਰ ਕਲੋਨੀ ਪਾਰਕ ਕਮੇਟੀ ਵਲੋਂ ਬੱਚਿਆਂ ਦਾ ਅੱਠਵਾਂ ਖੇਡ ਮੁਕਾਬਲਾ ਕਰਵਾਇਆ ਗਿਆ। ਪਾਰਕ ਕਮੇਟੀ ਦੇ ਪ੍ਰਧਾਨ ਮਾਸਟਰ ਪਰਮ ਵੇਦ ਤੇ ਕਮੇਟੀ ਮੈਂਬਰ ਗੁਰਤੇਜ ਸਿੰਘ ਚਹਿਲ ਸਿੰਘ ਨੇ ਦੱਸਿਆ ਕਿ ਆਮ ਗਿਆਨ ਦੇ ਪ੍ਰਾਇਮਰੀ ਪੱਧਰ ਦੇ ਮੁਕਾਬਲੇ ਵਿਚ ਲਕਸ਼ਦੀਪ ਤੇ ਹਿਮਾਨੀ ਨੇ ਪਹਿਲਾ, ਆਰਵ ਨੇ ਦੂਜਾ ਅਤੇ ਹੀਰਾਂਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਾਈ ਪੱਧਰ ਦੇ ਮੁਕਾਬਲੇ ਵਿਚ ਵੰਸ਼ਿਕਾ ਨੇ ਪਹਿਲਾ, ਕਸ਼ਿਸ਼ ਨੇ ਦੂਜਾ ਅਤੇ ਨੰਦਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੇਂਦਾਂ ਇਕੱਠੀਆਂ ਕਰਨ ਤੇ ਰੁਮਾਲ ਚੁੱਕਣ ਦੇ ਲੜਕਿਆਂ ਦੀ ਖੇਡ ਵਿੱਚ ਪ੍ਰਮੋਦ, ਲਕਸ਼, ਖੁਸ਼ਲ , ਈਸ਼ਾਨ, ਧਰੁਵਿਨ ,ਹੀਰਾਂਸ਼, ਹਰਸ਼,ਆਰਵ ਤੇ ਨੈਤਿਕ ਦੀ ਟੀਮ ਜੇਤੂ ਰਹੀ। ਲੜਕੀਆਂ ਦੀਆਂ ਇਨ੍ਹਾਂ ਖੇਡਾਂ ਵਿੱਚ ਰਮਨੀਕ, ਰਾਧਿਕਾ, ਹਿਮਾਂਸ਼ੀ, ਖੁਸ਼ੀ ਨੰਦੀਕਾ, ਵੰਸ਼ਿਕਾ, ਅਰਚਨਾ, ਯੋਗਤਾ ਤੇ ਯਸ਼ਿਕਾ ਦੀ ਟੀਮ ਜੇਤੂ ਰਹੀ, ਪੈੱਨ ਚੁੱਕਣ ਲੜਕਿਆਂ ਦੀ ਖੇਡ ਵਿੱਚ ਗਗਨ ਨੇ ਪਹਿਲਾ ਤੇ ਪ੍ਰਮੋਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਲੜਕੀਆਂ ਵਿਚੋਂ ਯਸ਼ਿਕਾ ਨੇ ਪਹਿਲਾ ਪ੍ਰਾਪਤ ਕੀਤਾ। ਬੱਚੀ ਰਾਧਿਕਾ ਨੂੰ ਸਭ ਤੋਂ ਵੱਧ ਆਗਿਆਕਾਰੀ ,ਈਸ਼ਾਨ ਨੂੰ ਸਭ ਤੋਂ ਰੈਗੂਲਰ ਤੇ ਹੀਰਾਂਸ਼ ਨੂੰ ਤੇਜ਼ ਦੌੜਾਕ ਵਜੋਂ ਚੁਣਿਆ ਗਿਆ।