ਅਮਰਗੜ੍ਹ: ਪਿੰਡ ਚੌਂਦਾ ’ਚ ਕਾਰ ਚਾਲਕਾਂ ਨੇ ਸੜਕ ਕੋਲ ਬੰਨ੍ਹੀ ਬੱਕਰੀ ਚੋਰੀ ਕਰ ਲਈ। ਪਿੰਡ ਚੌਂਦਾ ’ਚ ਸਕੂਲ ਦੇ ਗਰਾਉਂਡ ਦੀ ਕੰਧ ਨਾਲ ਇੱਕ ਗਰੀਬ ਪਰਿਵਾਰ ਰਮਜਾਨ ਖਾਂ ਦੀ ਬੱਕਰੀ ਬੰਨ੍ਹੀ ਹੋਈ ਸੀ। ਬੱਕਰੀ ਕੋਲ ਇੱਕ ਔਰਤ ਰਾਣੋ ਪਾਥੀਆਂ ਪੱਥ ਰਹੀ ਸੀ। ਉਸਨੇ ਦੱਸਿਆ ਕਿ ਲਾਲ ਰੰਗ ਦੀ ਇੱਕ ਕਾਰ ਇਨੋਵਾ ਬੱਕਰੀ ਕੋਲ ਆ ਕੇ ਰੁਕੀ। ਗੱਡੀ ’ਚ ਇੱਕ ਬੰਦਾ ਥੱਲੇ ਉੱਤਰਿਆ ਤੇ ਉਸਨੇ ਗੱਡੀ ਦੇ ਟਾਇਰਾਂ ਦੀ ਲੱਤ ਮਾਰ ਕੇ ਹਵਾ ਚੈੱਕ ਕੀਤੀ। ਉਸਨੇ ਬੱਕਰੀ ਨੂੰ ਹੱਥ ਪਾ ਲਿਆ ਤੇ ਜਦੋਂ ਬੱਕਰੀ ਉਸ ਤੋਂ ਚੁੱਕੀ ਨਾ ਗਈ ਤਾਂ ਗੱਡੀ ਵਿੱਚੋਂ ਇਕ ਹੋਰ ਬੰਦਾ ਉਤਰਿਆ ਤੇ ਦੋਵਾਂ ਨੇ ਰੱਸੇ ਨਾਲ ਬੰਨ੍ਹ ਕੇ ਬੱਕਰੀ ਨੂੰ ਗੱਡੀ ਵਿੱਚ ਸੁੱਟ ਕੇ ਭਜਾ ਲਈ। ਬੱਕਰੀ ਚੋਰੀ ਕਰਨ ਸਬੰਧੀ ਉਸਨੇ ਰੌਲਾ ਪਾਇਆ ਪਰ ਗਰਾਉਂਡ ’ਚ ਪ੍ਰੈਕਟਿਸ ਕਰਦੇ ਲੜਕੇ ਸਰਬਾ ਤੇ ਬਲਕਰਨ ਆ ਗਏ। ਉਨ੍ਹਾਂ ਗੱਡੀ ਦਾ ਪਿੱਛਾ ਕੀਤਾ ਪਰ ਗੱਡੀ ਜੌੜੇਪੁਲਾਂ ਤੋਂ ਮਾਲੇਰਕੋਟਲੇ ਵੱਲ ਲੋਪ ਹੋ ਗਈ। ਰਮਜਾਨ ਖਾਂ ਨੇ ਦੱਸਿਆ ਕਿ ਬੱਕਰੀ ਦੀ ਕੀਮਤ 30 ਹਜ਼ਾਰ ਰੁਪਏ ਸੀ। -ਪੱਤਰ ਪ੍ਰੇਰਕ