ਮੁਕੰਦ ਸਿੰਘ ਚੀਮਾ
ਸੰਦੌੜ, 3 ਅਪਰੈਲ
ਪਿੰਡ ਕਲਿਆਣ ਵਿੱਚ ਇਕ ਕਾਰ ਅਚਾਨਕ ਨਹਿਰ ਦੇ ਵਿਚ ਜਾ ਡਿੱਗੀ। ਇਸ ਕਾਰ ਵਿਚ ਪਤੀ ਪਤਨੀ ਸਵਾਰ ਸਨ। ਜਾਣਕਾਰੀ ਅਨੁਸਾਰ ਕਾਰ ਸਵਾਰ ਦੋਵੇਂ ਪਤੀ-ਪਤਨੀ ਬਠਿੰਡਾ ਬਰਾਂਚ ਦੀ ਨਹਿਰ ਦੀ ਪਟੜੀ ਤੋਂ ਲੰਘ ਰਹੇ ਸਨ ਤਾਂ ਅਚਾਨਕ ਪਿੰਡ ਕਲਿਆਣ ਵਿਖੇ ਸਥਿਤ ਪੁਲ ਦੇ ਨਜ਼ਦੀਕ ਉਨ੍ਹਾਂ ਦੀ ਕਾਰ ਨਹਿਰ ਵਿੱਚ ਜਾ ਡਿੱਗੀ। ਕਾਰ ਸਵਾਰ ਜੱਗਾ ਸਿੰਘ ਅਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਪਿੰਡ ਨਿਹਾਲੂਵਾਲ ਤੋਂ ਵਾਪਸ ਆਪਣੇ ਪਿੰਡ ਭੀਖੀ ਆ ਰਹੇ ਸਨ ਤਾਂ ਅਚਾਨਕ ਕਾਰ ਨਹਿਰ ਵਿੱਚ ਜਾ ਡਿੱਗੀ ਘਟਨਾ ਦਾ ਪਤਾ ਲੱਗਦਿਆਂ ਹੀ ਉੱਥੇ ਹਾਜ਼ਰ ਲੋਕਾਂ ਨੇ ਦੋਵੇਂ ਪਤੀ-ਪਤਨੀ ਨੂੰ ਨਹਿਰ ਵਿੱਚ ਡੁੱਬਣ ਤੋਂ ਬਚਾ ਲਿਆ। ਉਧਰ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸੰਦੌੜ ਦੇ ਏ ਐੱਸ ਆਈ ਹਰਜਿੰਦਰ ਸਿੰਘ ਪੁਲਂੀਸ ਪਾਰਟੀ ਨਾਲ ਮੌਕੇ ’ਤੇ ਪੁੱਜ ਗਏ। ਪੁਲੀਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਨਹਿਰ ਵਿੱਚ ਡਿੱਗੀ ਕਾਰ ਨੂੰ ਜੇ ਸੀ ਬੀ ਦੀ ਮਦਦ ਨਾਲ ਬਾਹਰ ਕਢਵਾਇਆ ਗਿਆ।