ਮਾਲੇਰਕੋਟਲਾ: ਪਿੰਡ ਕੁੱਪ ਕਲਾਂ ਦੇ ਵਸਨੀਕ ਸੇਵਾਮੁਕਤ ਅਧਿਆਪਕ ਦਲੀਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਨਛੱਤਰ ਕੌਰ ਨੇ ਆਪਣੇ ਵਿਆਹ ਦੀ 60ਵੀਂ ਵਰ੍ਹੇ ਗੰਢ ‘ਤੇ ਵਿਚਾਰ ਬਣਾਇਆ ਹੈ ਕਿ ਉਹ ਪਰਿਵਾਰ ਦੀ ਸਹਿਮਤੀ ਨਾਲ ਮਰਨ ਉਪਰੰਤ ਮੈਡੀਕਲ ਖੋਜ ਲਈ ਆਪਣੇ ਸਰੀਰ ਦਾਨ ਕਰਨਗੇ। ਦੱਸਣਯੋਗ ਹੈ ਕਿ ਦਹਾਕਾ ਪਹਿਲਾਂ ਇਹ ਜੋੜਾ ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕਰਨ ਦੀ ਲਿਖਤੀ ਸਹਿਮਤੀ ਦੇ ਚੁੱਕਾ ਹੈ। ਇਸ ਜੋੜੇ ਦੀ ਵਰ੍ਹੇ ਗੰਢ ਨੂੰ ਸਾਦੇ ਤਰੀਕੇ ਨਾਲ ਮਨਾਉਂਦਿਆਂ ਪ੍ਰੈੱਸ ਕਲੱਬ ਕੁੱਪ ਕਲਾਂ ਨੇ ਜੋੜੇ ਦਾ ਕਲੱਬ ਦੇ ਦਫ਼ਤਰ ਵਿੱਚ ਸਨਮਾਨ ਕੀਤਾ ਤੇ ਉਨ੍ਹਾਂ ਦਾ ਕੇਕ ਵੀ ਕੱਟਿਆ ਗਿਆ। -ਨਿੱਜੀ ਪੱਤਰ ਪ੍ਰੇਰਕ