ਖੇਤਰੀ ਪ੍ਰਤੀਨਿਧ
ਧੂਰੀ, 18 ਅਕਤੂਬਰ
ਸ਼ਹਿਰ ਦੇ ਮੁਹੱਲਿਆਂ ਤੋਂ ਇਲਾਵਾ ਹੋਰ ਕਈ ਥਾਵਾਂ ’ਤੇ ਨਗਰ ਕੌਂਸਲ ਧੂਰੀ ਵੱਲੋਂ ਬਣਾਈਆਂ ਸੜਕਾਂ ਉੱਪਰ ਬਣੇ ਬੇ-ਹਿਸਾਬੇ ਸਪੀਡ ਬਰੇਕਰ ਹਾਦਸਿਆਂ ਦਾ ਕਾਰਨ ਬਣਨ ਲੱਗੇ ਹਨ। ਸ਼ਹਿਰ ਦੇ ਵਾਰਡ ਨੰਬਰ 4, 5 ਤੋਂ ਇਲਾਵਾ ਕ੍ਰਿਸ਼ਨਾ ਕੰਪਲੈਕਸ ਤੇ ਪਾਰਕ ਰੋਡ ਆਦਿ ਸੜਕਾਂ ’ਤੇ ਬੇਹਿਸਾਬ ਸਪੀਡ ਬਰੇਕਰ ਵੇਖੇ ਜਾ ਸਕਦੇ ਹਨ ਜਿਨ੍ਹਾਂ ਉੱਪਰ ਕੋਈ ਨਿਸ਼ਾਨ ਨਾ ਲੱਗਾ ਹੋਣ ਕਾਰਨ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਲੋਕਾਂ ਦੀ ਮੰਗ ਹੈ ਇਨ੍ਹਾਂ ਬਣਾਏ ਸਪੀਡ ਬਰੇਕਰਾਂ ਨੂੰ ਫੌਰੀ ਹਟਾਇਆ ਜਾਵੇ। ਇਸ ਸਬੰਧੀ ਕਾਰਜ ਸਾਧਕ ਅਫ਼ਸਰ ਰਵੀ ਕੁਮਾਰ ਨੇ ਕਿਹਾ ਕਿ ਮੌਕਾ ਵੇਖਣ ਮਗਰੋਂ ਹੀ ਕੁਝ ਕਿਹਾ ਜਾ ਸਕਦਾ ਹੈ।