ਰਜਿੰਦਰ ਜੈਦਕਾ
ਅਮਰਗੜ੍ਹ, 9 ਜਨਵਰੀ
ਭਾਰਤੀ ਕਿਸਾਨ ਯੂਨੀਅਨਾਂ ਦੇ ਸੱਦੇ ’ਤੇ ਪਿੰਡ ਚੌਂਦਾ ਦੇ ਕਿਸਾਨਾਂ ਦਾ ਕਾਫ਼ਲਾ ਵਾਈਸ ਚੇਅਰਮੈਨ ਹਰਬੰਸ ਸਿੰਘ ਦੀ ਅਗਵਾਈ ਹੇਠ ਜ਼ਰੂਰੀ ਸਾਮਾਨ ਲੈ ਕੇ ਦਿੱਲੀ ਲਈ ਰਵਾਨਾ ਹੋਇਆ। ਸ਼੍ਰੀ ਹਰਬੰਸ ਸਿੰਘ ਨੇ ਦੱਸਿਆ ਕਿ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਰਦੀ ਤੇ ਬਰਸਾਤ ਦੇ ਮੌਸਮ ਵਿੱਚ ਵੀ ਹੌਸਲੇ ਬੁਲੰਦ ਹਨ। ਜਿੰਨੀ ਦੇਰ ਖੇਤੀ ਕਾਨੂੰਨ ਵਾਪਿਸ ਨਹੀਂ ਲਏ ਜਾਂਦੇ ਉਨੀ ਦੇਰ ਕਿਸਾਨ ਦਿੱਲੀ ਤੋਂ ਮੁੜਣ ਵਾਲੇ ਨਹੀਂ। ਮੋਦੀ ਸਰਕਾਰ ਦੇ ਰਵਈਏ ਤੋਂ ਸਪੱਸ਼ਟ ਹੈ ਕਿ 15 ਜਨਵਰੀ ਦੀ ਮੀਟਿੰਗ ਵਿੱਚ ਵੀ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਿਸ ਲੈਣ ਦੀ ਉਮੀਦ ਨਹੀਂ ਲੱਗਦੀ ਜਿਸ ਕਾਰਨ ਇਹ ਘੋਲ ਲੰਮਾ ਜਾ ਸਕਦਾ ਹੈ।
ਘਨੌਰ(ਗੁਰਪ੍ਰੀਤ ਸਿੰਘ):ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਅੱਜ ਅਕਾਲੀ ਵਰਕਰਾਂ ਦਾ ਇੱਕ ਕਾਫਲਾ ਦਰਜਨਾਂ ਟਰੈਕਟਰ-ਟਰਾਲੀਆਂ, ਕਾਰਾਂ, ਜੀਪਾਂ ਅਤੇ ਹੋਰ ਵਾਹਨਾਂ ਉੱਤੇ ਸਵਾਰ ਹੋ ਕੇ ਸ਼੍ਰੋਮਣੀ ਅਕਾਲੀ ਦਲ ਸਰਕਲ ਰਾਜਪੁਰਾ ਦੇ ਪ੍ਰਧਾਨ ਰਣਜੀਤ ਸਿੰਘ ਸਿੱਧੂ ਰਾਣਾ, ਯੂਥ ਆਗੂ ਅਮਰਿੰਦਰ ਸਿੰਘ ਹੈਪੀ ਹਾਸ਼ਮਪੁਰ, ਜਸਪਾਲ ਸਿੰਘ, ਅਤੇ ਬਹਾਦਰ ਸਿੰਘ ਭੰਗੂ ਦੀ ਅਗਵਾਈ ਵਿੱਚ ਰਾਜਪੁਰਾ-ਅੰਬਾਲਾ ਜੀ.ਟੀ. ਰੋਡ ਤੇ ਹਲਕਾ ਘਨੌਰ ਵਿੱਚ ਪੈਂਦੇ ਮਦਨਪੁਰ ਦੇ ਪੈਟਰੋਲ ਪੰਪ ਤੋਂ ਸਿੰਘੂ ਬਾਰਡਰ ਲਈ ਰਵਾਨਾ ਹੋਇਆ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਕਿਸੇ ਸਿਆਸੀ ਮਨੋਰਥ ਲਈ ਨਹੀਂ ਸਗੋਂ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਦਿੱਲੀ ਜਾ ਰਹੇ ਹਨ। ਇਸ ਦੌਰਾਨ ਹੀ ਖੇਤੀ ਕਾਨੂੰਨਾਂ ਦੇ ਖਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਹਲਕਾ ਘਨੌਰ ਦੇ ਕਿਸਾਨਾਂ ਵੱਲੋਂ 10 ਜਨਵਰੀ ਨੂੰ ਘਨੌਰ ਤੋਂ ਸ਼ੰਭੂ ਬੈਰੀਅਰ ਤੱਕ ਟਰੈਕਟਰ ਮਾਰਚ ਕੱਢਿਆ ਜਾਵੇਗਾ।ਕਿਸਾਨ ਆਗੂ ਗੁਲਜਾਰ ਸਿੰਘ ਸਲੇਮਪੁਰ ਜੱਟਾਂ ਅਤੇ ਕੌਮਾਂਤਰੀ ਕਬੱਡੀ ਖਿਡਾਰੀ ਮਨਿੰਦਰਜੀਤ ਵਿੱਕੀ ਘਨੌਰ ਨੇ ਦੱਸਿਆ ਕਿ ਹਲਕਾ ਘਨੌਰ ਦੇ ਕਿਸਾਨਾ ਵੱਲੋਂ ਇਕ ਮੀਟਿੰਗ ਕਰ ਕੇ 10 ਜਨਵਰੀ ਨੂੰ ਹਲਕਾ ਘਨੌਰ ਵਿੱਚ ਟਰੈਕਟਰ ਮਾਰਚ ਕੱਢਣ ਦਾ ਫੈਸਲਾ ਕੀਤਾ ਗਿਆ ਹੈ।
ਮਾਲੇਰਕੋਟਲਾ(ਹੁਸ਼ਿਆਰ ਸਿੰਘ ਰਾਣੁ): ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਲਈ ਪਿੰਡਾਂ ਚੋਂ ਦਿੱਲੀ ਜਾਣ ਵਾਲੇ ਜੱਥਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਨੇੜਲੇ ਪਿੰਡ ਤੱਖਰ ਕਲਾਂ ਦੇ ਕਿਸਾਨਾਂ ਦਾ ਜੱਥਾ, ਜਿਸ ਵਿੱਚ ਔਰਤਾਂ ਵੀ ਸ਼ਾਮਲ ਹਨ, ਲੋੜੀਂਦਾ ਸਾਮਾਨ ਲੈ ਕੇ ਦਿੱਲੀ ਲਈ ਰਵਾਨਾ ਹੋਇਆ।ਪਿੰਡ ਦੇ ਅਮਰੀਕਾ ਰਹਿੰਦੇ ਜਗਤਾਰ ਸਿੰਘ ਬੁੱਗਰ ਨੇ 85 ਲਿਟਰ ਰਿਫਾਈਂਡ ਤੇਲ, 50 ਡੱਬੇ ਸੁੱਕਾ ਦੁੱਧ ਅਤੇ ਡੇਢ ਕੁਇੰਟਲ ਹਰੇ ਮਟਰ ਰਜਿੰਦਰ ਸਿੰਘ ਅਤੇ ਰਛਪਾਲ ਸਿੰਘ ਤੱਖਰ ਕਲਾਂ ਰਾਹੀਂ ਦਿੱਲੀ ਕਿਸਾਨ ਮੋਰਚੇ ਲਈ ਭੇਜੇ ਹਨ।ਦੀ ਮਾਲੇਰਕੋਟਲਾ ਕੋਆਪਰੇਟਿਵ ਕਮ ਪ੍ਰੋਸੈਸਿੰਗ ਮਾਰਕੀਟਿੰਗ ਸੁਸਾਇਟੀ ਲਿਮਟਿਡ ਦੀ ਚੇਅਰਮੈਨ ਹਰਬੰਸ ਸਿੰਘ ਚੌਂਦਾ ਦੀ ਪ੍ਰਧਾਨਗੀ ‘ਚ ਹਰਜੀਤ ਸਿੰਘ ਭੈਣੀ,ਪ੍ਰਦੁਮਣ ਸਿੰਘ ਦਲੇਲਗੜ੍ਹ, ਪਰਮਜੀਤ ਸਿੰਘ ਗੁਆਰਾ,ਗੁਰਜੀਤ ਸਿੰਘ, ਨਿਰਭੈ ਸਿੰਘ, ਸ਼ੇਰ ਸਿਮਘ ਆਦਿ ਸ਼ਾਮਲ ਸਨ, ਨੇ ਦਿੱਲੀ ਕਿਸਾਨ ਮੋਰਚੇ ਦੇ ਸ਼ਹੀਦ ਕਿਸਾਨਾਂ ਨੂੰ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।
ਧਰਨੇ ’ਚ ਔਰਤਾਂ ਦੀ ਭਰਵੀਂ ਸ਼ਮੂਲੀਅਤ
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਕੇਂਦਰ ਸਰਕਾਰ ਵੱਲੋਂ ਲਿਆਂਦੇ ਵਿਵਾਦਤ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ 32ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੀ ਕੜੀ ਵਜੋਂ ਮਾਲੇਰਕੋਟਲਾ-ਪਟਿਆਲਾ ਸੜਕ ਸਥਿਤ ਪਿੰਡ ਮਾਹੋਰਾਣਾ ਦੇ ਟੌਲ ਪਲਾਜ਼ਾ ‘ਤੇ ਕਿਸਾਨਾਂ ਵੱਲੋਂ ਦਿੱਤਾ ਜਾ ਧਰਨੇ ਅੱਜ 92 ਦਿਨ ਹੋ ਗਏ ਹਨ, ਜਿਸ ਵਿੱਚ ਔਰਤਾਂ ਵੀ ਹਾਜ਼ਰੀ ਲਵਾ ਰਹੀਆਂ ਹਨ। ਅੱਜ ਦੇ ਧਰਨੇ ਨੂੰ ਕੁਲਬੀਰ ਕੌਰ ਬਨਭੌਰਾ,ਸਰਪੰਚ ਪਰਮਜੀਤ ਸਿੰਘ ਸਲਾਰ,ਮਾਸਟਰ ਮਨਜੀਤ ਸਿੰਘ ਭੁੱਲਰਾਂ ,ਨਰਿੰਦਰਜੀਤ ਸਿੰਘ ਸਲਾਰ, ਮਾਸਟਰ ਗੁਰਜੰਟ ਸਿੰਘ ਲਾਂਗੜੀਆਂ, ਗੁਰਦਿਆਲ ਸਿੰਘ ,ਮਾਸਟਰ ਬਲਵੀਰ ਸਿੰਘ, ਜਮੀਰ ਮਾਲੇਰਕੋਟਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਸੰਵੇਦਨਹੀਣ ਹੋ ਚੁੱਕੀ ਹੈ,