ਲਹਿਰਾਗਾਗਾ (ਪੱਤਰ ਪ੍ਰੇਰਕ): ਰੇਲਵੇ ਪੁਲੀਸ ਦੇ ਥਾਣੇਦਾਰ ਗੇਲ੍ਹਾ ਸਿੰਘ ਭੁਟਾਲ ਨੇ ਦੱਸਿਆ ਕਿ ਰੇਲਵੇ ਕਿਲੋੋਮੀਟਰ 126/3 ਦਰਮਿਆਨ ਰੇਲਵੇ ਸਟੇਸ਼ਨ ਗੁਰਨੇ ਜਾਖਲ ਤੋਂ ਅਣਪਛਾਤੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਉਮਰ 60-62 ਸਾਲ ਜਾਪਦੀ ਹੈ। ਉਸ ਦੇ ਵਾਲ ਧੌਲੇ ਹਨ ਅਤੇ ਉਸ ਨੇ ਘਸਮੈਲੀ ਕਮੀਜ਼ ਤੇ ਸੁਰਮੇ ਰੰਗ ਦੀ ਪੈਂਟ ਪਹਿਨੀ ਹੋਈ ਹੈ। ਉਸ ਦੀ ਲਾਸ਼ ਦੀ ਸ਼ਨਾਖਤ ਲਈ ਨੇੜਲੇ ਗੁਰੂਘਰਾਂ ’ਚ ਅਨਾਊਂਸਮੈਂਟ ਕਰਵਾਈ ਗਈ ਹੈ। ਪੁਲੀਸ ਦਾ ਕਹਿਣਾ ਹੈ ਕਿ ਪਛਾਣ ਲਈ ਮ੍ਰਿਤਕ ਦੇਹ ਨੂੰ 72 ਘੰਟੇ ਲਈ ਸਿਵਲ ਹਸਪਤਾਲ ਮੂਨਕ ਦੀ ਮੋਰਚਰੀ ’ਚ ਰੱਖਵਾ ਦਿੱਤਾ ਹੈ। ਉਸ ਦੀ ਪਛਾਣ ਲਈ ਥਾਣੇਦਾਰ ਦੇ ਮੋਬਾਈਲ 9872304261 ’ਤੇ ਸੰਪਰਕ ਕੀਤਾ ਜਾ ਸਕਦਾ ਹੈ।