ਪੱਤਰ ਪ੍ਰੇਰਕ
ਅਮਰਗੜ੍ਹ, 1 ਮਈ
ਪਿੰਡ ਬਨਭੌਰਾ ਨੇੜੇ ਬਿਜਲੀ ਪਾਵਰ ਪਲਾਂਟ ਦੇ ਪੁਲ ਥੱਲਿਓਂ ਕੋਟਲਾ ਨਹਿਰ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਚੰਦਰ ਸ਼ੇਖਰ ਵਾਸੀ ਫਿਰੋਜ਼ਪੁਰ ਵਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਰਮੇਸ਼ ਕੁਮਾਰ, ਪਰੇਸ ਕੁਮਾਰ ਅਤੇ ਰਵੀ ਵਰਮਾ ਨੇ ਦੱਸਿਆ ਕਿ 28 ਅਪਰੈਲ ਨੂੰ ਚੰਦਰ ਸ਼ੇਖਰ ਤੇ ਉਸ ਦਾ ਦੋਸਤ ਕਾਲੂ ਰਾਮ ਚੰਡੀਗੜ੍ਹ ਤੋਂ ਫਿਰੋਜ਼ਪੁਰ ਵਾਪਸ ਆ ਰਹੇ ਸਨ। ਉਨ੍ਹਾਂ ਦੀ ਕਾਰ ਦੋਰਾਹਾ ਨਹਿਰ ਵਿਚ ਡਿੱਗ ਗਈ। ਅਗਲੀ ਸਵੇਰ ਪੁਲੀਸ ਨੇ ਜਦੋਂ ਨਹਿਰ ਵਿੱਚੋਂ ਕਾਰ ਨੂੰ ਕੱਢਿਆ ਤਾਂ ਉਸ ਵਿੱਚੋਂ ਕਾਲੂ ਰਾਮ ਦੀ ਲਾਸ਼ ਮਿਲ ਗਈ ਪਰ ਤੇਜ਼ ਵਹਾਅ ਕਾਰਨ ਚੰਦਰ ਸ਼ੇਖਰ ਦੀ ਲਾਸ਼ ਪਾਣੀ ਵਿਚ ਰੁੜ ਗਈ ਸੀ। ਦੋਰਾਹਾ ਪੁਲੀਸ ਦੇ ਹੌਲਦਾਰ ਰਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਟਰਮ ਲਈ ਸਿਵਲ ਹਸਪਤਾਲ ਪਾਇਲ ਭੇਜ ਦਿੱਤਾ ਹੈ।