ਧੂਰੀ: ਇਥੋਂ ਦੀ ਅਨਾਜ ਮੰਡੀ ਵਿੱਚ ਅੱਜ ਬਾਸਮਤੀ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਪਿੰਡ ਜਹਾਂਗੀਰ ਦੇ ਕਿਸਾਨ ਰਾਜਵਿੰਦਰ ਸਿੰਘ ਨੇ ਤਿੰਨ ਟਰਾਲੀਆਂ ਬਾਸਮਤੀ 1509 ਕਿਸਮ ਦਾ ਝੋਨਾ (150 ਕੁਇੰਟਲ) ਮਹਿਜ਼ 3010 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨਾਲ ਵੇਚਿਆ। ਕਿਸਾਨ ਆਗੂ ਨਿਰੰਜਣ ਸਿੰਘ ਦੋਹਲਾ ਅਤੇ ਮਹਿੰਦਰ ਸਿੰਘ ਬੁਗਰਾ ਨੇ ਕਿਹਾ ਕਿ ਪਰਮਲ ਝੋਨੇ ਦੀ ਆਮਦ ਅਕਤੂਬਰ ਦੇ ਪਹਿਲੇ ਹਫ਼ਤੇ ਦੇ ਅਖੀਰ ਵਿੱਚ ਹੋਵੇਗੀ। -ਨਿੱਜੀ ਪੱਤਰ ਪ੍ਰੇਰਕ