ਪੱਤਰ ਪ੍ਰੇਰਕ
ਲਹਿਰਾਗਾਗਾ, 7 ਜੁਲਾਈ
ਅਨਾਜ ਮੰਡੀਆਂ ਵਿੱਚ ਕਿਸਾਨਾਂ ਨੂੰ ਪਾਣੀ ਪਿਲਾਉਣ ਲਈ ਵੱਖ-ਵੱਖ ਦਾਣਾ ਮੰਡੀਆਂ ਵਿੱਚ ਰੱਖੇ ਗਏ ਆਰਜ਼ੀ ਵਰਕਰਾਂ ਨੂੰ 9200 ਰੁਪਏ ਦਿੱਤੇ ਗਏ। ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਦਿਆਂ ਹੀ ਪਾਣੀ ਪਿਲਾਉਣ ਵਾਲੀ ਲੇਬਰ ਨੂੰ 9200 ਰੁਪਏ ਦੇ ਹਿਸਾਬ ਨਾਲ ਅੱਜ ਹਲਕਾ ਲਹਿਰਾਗਾਗਾ ’ਚ ਪੈਸੇ ਵੰਡੇ ਗਏ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਇਨ੍ਹਾਂ ਨੂੰ ਅੱਜ ਪੂਰੇ ਪੈਸੇ ਦਿੱਤੇ ਗਏ। ਸ੍ਰੀ ਗੋਇਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਜੋ ਕਿਹਾ ਸੀ ਉਹ ਕੀਤਾ ਹੈ। ਇਨ੍ਹਾਂ ਦਾ ਕੋਈ ਪੈਸਾ ਵੀ ਕਿਸੇ ਵਿਅਕਤੀ ਨੂੰ ਖਾਣਾ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਭ੍ਰਿਸ਼ਟਾਚਾਰ ਮੁਕਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਜੀਵਨ ਰੱਬੜ, ਮੇਘ ਰਾਜ, ਡਾ. ਸ਼ੀਸ਼ਪਾਲ ਅਨੰਦ, ਦੀਪਕ ਜੈਨ, ਸ਼ੀਸ਼ਪਾਲ, ਨੰਦ ਲਾਲ ਨੰਦੂ, ਪੀਏ ਰਾਕੇਸ਼ ਕੁਮਾਰ ਗੁਪਤਾ ਵੀ ਹਾਜ਼ਰ ਸਨ।