ਪੱਤਰ ਪ੍ਰੇਰਕ
ਭਵਾਨੀਗੜ੍ਹ, 27 ਜਨਵਰੀ
ਇੱਥੇ ਸਬ-ਡਿਵੀਜ਼ਨ ਭਵਾਨੀਗੜ੍ਹ ਦੇ ਦਫ਼ਤਰ ਵਿੱਚ ਐੱਸਡੀਐੱਮ ਲਤੀਫ ਅਹਿਮਦ ਵੱਲੋਂ ਝੰਡਾ ਲਹਿਰਾਇਆ ਗਿਆ। ਇਸ ਮੌਕੇ ਵਿਵੇਕ ਰਾਏ ਡੀਐੱਸਪੀ, ਹਰਸਿਮਰਤ ਸਿੰਘ ਤਹਿਸੀਲਦਾਰ, ਰਾਕੇਸ਼ ਆਹੂਜਾ ਨਾਇਬ ਤਹਿਸੀਲਦਾਰ, ਮਨਜੀਤ ਸਿੰਘ ਢੀਂਡਸਾ ਬੀਡੀਪੀਓ, ਪ੍ਰਿੰਸੀਪਲ ਪਦਮਦੀਪ ਕੌਰ, ਤਰਵਿੰਦਰ ਕੌਰ, ਨੀਰਜਾ ਸੂਦ ਅਤੇ ਚਰਨ ਸਿੰਘ ਚੋਪੜਾ ਨੇ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ।
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੇ ਸਬ ਡਿਵੀਜ਼ਨ ਪੱਧਰ ਦਾ 73ਵਾਂ ਗਣਤੰਤਰ ਦਿਵਸ ਉਪ ਮੰਡਲ ਅਫ਼ਸਰ ਦਫ਼ਤਰ ਵਿੱਚ ਮਨਾਇਆ ਗਿਆ ਜਿੱਥੇ ਐੱਸਡੀਐੱਮ ਨਵਰੀਤ ਕੌਰ ਸੇਖੋਂ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਸਲਾਮੀ ਦਿੱਤੀ। ਇਸ ਮੌਕੇ ਡੀਐੱਸਪੀ ਮਨੋਜ ਤਹਿਸੀਲਦਾਰ ਮੈਡਮ ਵੀਨਾ ਰਾਣੀ, ਬੀਡੀਓ ਕਵਿਤਾ ਰਾਣੀ, ਐਸਐਚਓ ਇੰਸਪੈਕਟਰ ਵਿਜੈ ਕੁਮਾਰ, ਏਓ ਸੁਨੀਲ ਦੱਤ, ਐੱਸਐੱਮਓ ਡਾ. ਸੰਜੈ ਬਾਂਸਲ ਨੇ ਲੋਕਾਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਇਸ ਮੌਕੇ ਨਕਸਲੀਆਂ ਵੱਲੋਂ ਸ਼ਹੀਦ ਕੀਤੇ ਗਏ ਨੌਜਵਾਨ ਵੀਰਇੰਦਰ ਸਿੰਘ ਦੇ ਘਰ ਜਾ ਕੇ ਪਰਿਵਾਰ ਦਾ ਸਨਮਾਨ ਕੀਤਾ ਗਿਆ।
ਚੀਮਾ ਮੰਡੀ (ਪੱਤਰ ਪ੍ਰੇਰਕ): ਮਾਡਰਨ ਕਾਲਜ ਆਫ਼ ਐਜੂਕੇਸ਼ਨ ਬੀਰ ਕਲਾਂ ਵਿੱਚ ਗਣਤੰਤਰ ਦਿਵਸ ਕਾਲਜ ਦੇ ਚੇਅਰਮੈਨ ਰਵਿੰਦਰ ਬਾਂਸਲ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਪ੍ਰਿੰਸੀਪਲ ਵੱਲੋਂ ਅਦਾ ਕੀਤੀ ਗਈ।
ਪਟਿਆਲਾ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਗਣਤੰਤਰ ਦਿਵਸ ਮੌਕੇ ਸ਼ੇਰਾਂ ਵਾਲਾ ਗੇਟ ਸਥਿਤ ਧੋਬੀਘਾਟ ਵਿੱਚ ਕੌਮੀ ਝੰਡਾ ਲਹਿਰਾਇਆ। ਇਸ ਉਪਰੰਤ ਉਨ੍ਹਾਂ ਦਰਜਨ ਦੇ ਕਰੀਬ ਥਾਵਾਂ ’ਤੇ ਚੋਣ ਮੀਟਿੰਗਾਂ ਵੀ ਕੀਤੀਆਂ।
ਪਟਿਆਲਾ (ਖੇਤਰੀ ਪ੍ਰਤੀਨਿਧ): ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੈਂਪਸ ਵਿੱਚ ਗਣਤੰਤਰ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਉਨ੍ਹਾਂ ਯੂਨੀਵਰਸਿਟੀ ਦੇ ਪ੍ਰਸੰਗ ਵਿੱਚ ਕਿਹਾ ਕਿ ਸਾਨੂੰ ਆਪਣੀਆਂ ਸਾਰੀਆਂ ਬਾਡੀਜ਼ ਦੇ ਫ਼ੈਸਲਾ ਲੈਣ ਅਤੇ ਵਿਚਾਰਨ ਦੇ ਢੰਗ ਨੂੰ ਹੋਰ ਲੋਕਤੰਤਰਿਕ ਬਣਾਉਣ ਦੀ ਲੋੜ ਹੈ।
ਸਮਾਣਾ (ਪੱਤਰ ਪ੍ਰੇਰਕ): ਪ੍ਰਸ਼ਾਸਨ ਵੱਲੋਂ ਪਬਲਿਕ ਕਾਲਜ ਵਿੱਚ 73ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਐੱਸਡੀਐੱਮ ਟੀ ਬੈਨਿਥ ਨੇ ਨਿਭਾਈ। ਇਸ ਮੌਕੇ ਵੱਖ-ਵੱਖ ਖੇਤਰਾਂ ’ਚ ਚੰਗੀਆਂ ਸੇਵਾਵਾਂ ਦੇਣ ਵਾਲੇ ਅਫ਼ਸਰਾਂ ਤੇ ਮੁਲਾਜ਼ਮਾਂ ਦਾ ਸਨਮਾਨ ਵੀ ਕੀਤਾ ਗਿਆ। ਗਾਂਧੀ ਗਰਾਊਂਡ, ਨਗਰ ਕੌਂਸਲ ਦਫ਼ਤਰ ਅਤੇ ਲਾਇਨਜ਼ ਕਲੱਬ ਵਿੱਚ ਵੀ ਤਿਰੰਗਾ ਝੰਡਾ ਲਹਿਰਾ ਕੇ ਗਣਤੰਤਰ ਦਿਵਸ ਮਨਾਇਆ ਗਿਆ।
ਸਹਾਰਾ ਫਾਊਂਡੇਸ਼ਨ ਵੱਲੋਂ ਸਾਈਕਲ ਮਾਰਚ
ਸੰਗਰੂਰ (ਮਹਿੰਦਰ ਕੌਰ ਮੰਨੂ): ਸਮਾਜ ਸੇਵੀ ਸੰਸਥਾ ਸਹਾਰਾ ਫਾਊਂਡੇਸ਼ਨ ਵੱਲੋਂ 73ਵੇਂ ਗਣਤੰਤਰ ਦਿਵਸ ਮੌਕੇ ਚੇਅਰਮੈਨ ਸਰਬਜੀਤ ਸਿੰਘ ਰੇਖੀ ਅਤੇ ਡਾ. ਦਿਨੇਸ਼ ਗਰੋਵਰ ਦੀ ਅਗਵਾਈ ਹੇਠ ਫੇਰੂਮਾਨ ਚੌਕ ਤੋਂ ਸਾਈਕਲ ਮਾਰਚ ਸ਼ੁਰੂ ਕੀਤਾ ਗਿਆ| ਸਹਾਰਾ ਟੀਮ ਦੇ ਮੈਂਬਰ ਵਰਿੰਦਰਜੀਤ ਸਿੰਘ ਬਜਾਜ, ਸਮਿੰਦਰ ਸਿੰਘ, ਪੂਰਨ ਚੰਦ, ਰਣਜੀਤ ਸਿੰਘ, ਜਸਪ੍ਰੀਤ ਸਿੰਘ, ਚਰਨਜੀਤ ਸਿੰਘ ਚੰਨੀ, ਮਹਿੰਦਰ ਕੁਮਾਰ, ਗੁਰਤੇਜ ਖੇਤਲਾ, ਪੰਕਜ ਬਾਵਾ ਅਤੇ ਕਰਨ ਸ਼ਰਮਾ ਨੇ ਤਿਰੰਗੇ ਝੰਡੇ ਨਾਲ ਸਜਾਈਆਂ ਸਾਈਕਲਾਂ ’ਤੇ ਮਾਰਚ ਸ਼ੁਰੂ ਕਰਦਿਆਂ ਸ਼ਹਿਰ ਦੇ ਬਜ਼ਾਰਾਂ ਵਿੱਚੋਂ ਹੁੰਦੇ ਹੋਏ ਰੇਲਵੇ ਸਟੇਸ਼ਨ ਪਹੁੰਚੇ| ਇਸ ਮੌਕੇ ਫ਼ਾਊਂਡੇਸ਼ਨ ਦੇ ਕੋਆਰਡੀਨੇਟਰ ਸੁਰਿੰਦਰਪਾਲ ਸਿੰਘ ਸਿਦਕੀ ਨੇ ਸੰਵਿਧਾਨ ਲਾਗੂ ਕਰਵਾਉਣ ਲਈ ਡਾ. ਅੰਬੇਡਕਰ ਦੀ ਘਾਲਣਾ ਸਬੰਧੀ ਚਾਨਣਾ ਪਾਇਆ|
ਅੰਗਹੀਣਾਂ ਨੂੰ ਵੀਲ੍ਹ ਚੇਅਰਾਂ ਦਾਨ
ਪਟਿਆਲਾ: ਡੀਜ਼ਲ ਰੇਲ ਇੰਜਣ ਨਵੀਨੀਕਰਨ ਵਰਕਸ਼ਾਪ (ਡੀਐੱਮਡਬਲਿਊ) ਪਟਿਆਲਾ ਵਿਚ ਪ੍ਰਧਾਨ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਐੱਸ ਐਨ ਦੂਬੇ ਨੇ ਗਣਤੰਤਰ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਇਆ। ਸ੍ਰੀ ਦੂਬੇ ਨੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵਾਤਾਵਰਨ ਅਤੇ ਸਵੱਛਤਾ ਰਾਸ਼ਟਰੀ ਪੁਰਸਕਾਰ 2021 ਜਿੱਤਣ ’ਤੇ ਵਧਾਈ ਦਿੱਤੀ। ਇਸ ਮੌਕੇ ਸ੍ਰੀਮਤੀ ਲਲਿਤਾ ਦੂਬੇ ਪ੍ਰਧਾਨ ਡੀਐੱਮਡਬਲਿਊ ਮਹਿਲਾ ਕਲਿਆਣ ਸੰਗਠਨ ਨੇ ਆਪਣੇ ਮੈਂਬਰਾਂ ਦੇ ਸਹਿਯੋਗ ਨਾਲ ਰੇਲਵੇ ਹਸਪਤਾਲ ਲਈ ਦੋ ਵੀਲ੍ਹ ਚੇਅਰ ਅਤੇ ਡੀਐੱਮਡਬਲਿਊ ਦੇ ਵਿਕਲਾਂਗ ਕਰਮਚਾਰੀ ਨੂੰ ਇੱਕ ਵੀਲ੍ਹ ਚੇਅਰ ਦਿੱਤੀ। -ਪੱਤਰ ਪ੍ਰੇਰਕ