ਮੰਡੀ ਅਹਿਮਦਗੜ੍ਹ: ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਇੱਕ ਟੀਮ ਨੇ ਸੰਗਰੂਰ, ਪਟਿਆਲਾ ਤੇ ਮਾਨਸਾ ਆਦਿ ਜ਼ਿਲ੍ਹਿਆਂ ਦੇ ਵੱਖ ਵੱਖ ਕਸਬਿਆਂ ਤੇ ਪਿੰਡਾਂ ’ਚ ਆਰਜ਼ੀ ਸਕੈਨ ਸੈਂਟਰ ਸਥਾਪਿਤ ਕਰਕੇ ਲਿੰਗ ਨਿਰਧਾਰਣ ਕਰਨ ਵਾਲੇ ਗੈਂਗ ਦੇ ਸਰਗਨੇ ਨੂੰ ਇੱਕ ਏਜੰਟ ਸਣੇ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਅੱਜ ਸ਼ਾਮ ਵੇਲੇ ਸ਼ਹਿਰ ਦੀ ਹੱਦ ਨਾਲ ਲੱਗਦੇ ਪਿੰਡ ਜਗੇੜਾ ’ਚ ਇੱਕ ਮਹਿਲਾ ਦੇ ਭਰੂਣ ਦੀ ਲਿੰਗ ਜਾਂਚ ਰਹੇ ਸਨ। ਇਹ ਗੈਂਗ ਹਰ ਭਰੂਣ ਨੂੰ ਮਾਦਾ ਦੱਸ ਕੇ ਅਬਾਰਸ਼ਨ ਕਰਵਾਉਣ ਦੇ ਨਾਂ ’ਤੇ ਵੀ ਮੋਟੀ ਕਮਾਈ ਕਰਦਾ ਸੀ। ਮੁੱਖ ਮੁਲਜ਼ਮ ਦੀ ਪਛਾਣ ਨੰਗਲ ਵਾਸੀ ਅਖੌਤੀ ਪੱਤਰਕਾਰ ਬਲਜੀਤ ਸਿੰਘ ਵਜੋਂ ਹੋਈ ਹੈ ਜਦੋਂਕਿ ਉਸ ਲਈ ਏਜੰਟ ਵਜੋਂ ਕੰਮ ਕਰਨ ਵਾਲੀ ਮਹਿਲਾ ਦਾ ਨਾਂ ਗੁਰਨਾਮ ਕੌਰ ਦੱਸਿਆ ਗਿਆ ਹੈ। -ਪੱਤਰ ਪ੍ਰੇਰਕ