ਪੱਤਰ ਪ੍ਰੇਰਕ
ਭਵਾਨੀਗੜ੍ਹ, 6 ਸਤੰਬਰ
ਨੇੜਲੇ ਪਿੰਡ ਸਕਰੌਦੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖ਼ਲੇ ਵਧਾਉਣ ਲਈ ਕੀਤੀ ਗਈ ਅਣਥੱਕ ਮਿਹਨਤ ਅਤੇ ਲੌਕਡਾਊਨ ਦੌਰਾਨ ਆਨਲਾਈਨ ਪੜ੍ਹਾਈ ਕਰਵਾਉਣ ਉਤੇ ਬੱਚਿਆਂ ਨੂੰ ਕਰੋਨਾਵਾਇਰਸ ਮਹਾਮਾਰੀ ਪ੍ਰਤੀ ਜਾਗਰੂਕ ਕਰਨ ਲਈ ਸਕੂਲ ਪ੍ਰਿੰਸੀਪਲ ਸਤਪਾਲ ਸਿੰਘ ਬਲਾਸੀ ਅਤੇ ਸਟੇਟ ਐਵਾਰਡੀ ਸੁਰਿੰਦਰ ਸਿੰਘ ਭਰੂਰ ਵੱਲੋਂ ਅਧਿਆਪਕ ਦਿਵਸ ਮੌਕੇ ਸਕੂਲ ਦੇ ਸਮੂਹ ਸਟਾਫ਼ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ।
ਇਸ ਮੌਕੇ ਸਨਮਾਨਿਤ ਕੀਤੇ ਜਾਣ ਵਾਲੇ ਸਕੂਲ ਦੇ ਸਟਾਫ਼ ਮੈਂਬਰਾਂ ਵਿੱਚ ਸ਼ਰੀਰਕ ਸਿੱਖਿਆ ਦੇ ਲੈਕਚਰਾਰ ਦਰਸ਼ਨ ਕੌਰ, ਨੀਲਮ, ਸਤਵੀਰ ਕੌਰ, ਨਰਿੰਦਰ ਕੁਮਾਰ, ਅਮਰਿੰਦਰ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਕੌਰ, ਸਰਬਜੀਤ ਕੌਰ, ਤੁਸ਼ਾਰ, ਸੰਦੀਪ ਸਿੰਘ ਤੇ ਲਾਲ ਸਿੰਘ ਸ਼ਾਮਲ ਸਨ।