ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 4 ਅਕਤੂਬਰ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਮੌਨਟੇਕ ਸਿੰਘ ਆਹਲੂਵਾਲੀਆ ਦੀਆਂ ਲੋਕ ਵਿਰੋਧੀ ਸਿਫ਼ਾਰਸ਼ਾਂ ਦੇ ਵਿਰੋਧ ’ਚ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਲਾਲ ਬੱਤੀ ਚੌਕ ਵਿਚ ਆਹਲੂਵਾਲੀਆ ਦਾ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ। ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਅਤੇ ਸਕੱਤਰ ਹਰਭਗਵਾਨ ਗੁਰਨੇ ਦੀ ਅਗਵਾਈ ਹੇਠ ਕੀਤੇ ਪ੍ਰਦਰਸ਼ਨ ਦੌਰਾਨ ਸੁਰਜੀਤ ਭੱਠਲ ਵਲੋਂ ਇਨਕਲਾਬੀ ਗੀਤ ਗਾਇਆ।
ਇਸ ਮੌਕੇ ਬਲਵੀਰ ਲੌਂਗੋਵਾਲ, ਗੁਰਮੇਲ ਬਖਸੀਵਾਲਾ, ਦਾਤਾ ਨਮੋਲ, ਪਰਮਿੰਦਰ ਉਭਾਵਾਲ, ਵਿਸ਼ਵਕਾਂਤ, ਗੁਰਪ੍ਰੀਤ ਬੱਬੀ, ਸੁਖਜਿੰਦਰ, ਜਸਬੀਰ ਨਮੋਲ, ਸੁਖਦੇਵ ਧੂਰੀ ਆਦਿ ਨੇ ਸੰਬੋਧਨ ਕਰਦਿਆਂ ਇਹ ਤਜਵੀਜ਼ਾਂ ਪੰਜਾਬ ਦੇ ਸਮੂਹ ਮੁਲਾਜ਼ਮਾਂ ਤੇ ਕਿਰਤੀਆਂ ਤੇ ਬਹੁਤ ਵੱਡਾ ਹਮਲਾ ਹੈ। ਆਉਣ ਵਾਲੇ ਦਿਨਾਂ ਵਿੱਚ ਡੀਟੀਐਫ਼ ਵਲੋਂ ਹੋਰ ਮੁਲਜ਼ਮ ਜਥੇਬੰਦੀਆਂ ਨਾਲ਼ ਤਾਲਮੇਲ ਕਰਕੇ ਇੱਕ ਵਿਸ਼ਾਲ ਸ਼ੰਘਰਸਸ਼ੀਲ ਉਲੀਕਿਆਂ ਜਾਵੇਗਾ। ਇਸ ਸਮੇਂ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਪ੍ਰਣ ਕੀਤਾ ਕਿ ਆਹਲੂਵਾਲੀਆ ਰਿਪੋਰਟ ਨੂੰ ਰੱਦ ਕਰਾਉਣ ਲਈ ਭਵਿੱਖ ਦੇ ਸੰਘਰਸ਼ ਵਿਚ ਸ਼ਮੂਲੀਅਤ ਕਰਨਗੇ।