ਸੰਦੌੜ: ਨੌਜਵਾਨ ਆਗੂ ਤਰਕਸਦੀਪ ਸਿੰਘ ਫੌਜੇਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜ਼ਿਲ੍ਹਾ ਮਾਲੇਰਕੋਟਲਾ ਦਾ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਤਰਸਕਦੀਪ ਸਿੰਘ ਫੌਜੇਵਾਲ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਪਾਰਟੀ ਲਈ ਇਮਾਨਦਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਤਰਕਸਦੀਪ ਸਿੰਘ ਫੌਜੇਵਾਲ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਹਰਦੇਵ ਸਿੰਘ ਪੱਪੂ, ਹਾਜ਼ੀ ਮੁਹੰਮਦ ਬਿੱਟੂ ਚੌਹਾਨ, ਜਥੇਦਾਰ ਦਰਸ਼ਨ ਸਿੰਘ ਨੱਥੂਮਾਜਰਾ, ਬਲਜਿੰਦਰ ਸਿੰਘ ਸੰਗਾਲੀ, ਬਿੱਕਰ ਸਿੰਘ ਧਨੋ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ