ਪੱਤਰ ਪ੍ਰੇਰਕ
ਲਹਿਰਾਗਾਗਾ, 3 ਨਵੰਬਰ
ਸਫ਼ਾਈ ਸੇਵਕ ਯੂਨੀਅਨ ਪੰਜਾਬ ਲਹਿਰਾਗਾਗਾ ਨੇ ਨਗਰ ਕੌਂਸਲ ਬਾਹਰ ਮੰਗਾਂ ਸਬੰਧੀ ਹੜਤਾਲ ਸ਼ੁਰੂ ਕਰਦਿਆਂ ਕਾਰਜਸਾਧਕ ਅਫਸਰ ਨੂੰ 36 ਘੰਟਿਆਂ ਦਾ ਨੋਟਿਸ ਪੱਤਰ ਦਿੱਤਾ ਹੈ। ਇਸ ਮੌਕੇ ਸਫ਼ਾਈ ਸੇਵਕਾਂ ਨੇ ਪੰਜਾਬ ਸਰਕਾਰ ਤੇ ਕਾਰਜਸਾਧਕ ਅਫਸਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਫ਼ਾਈ ਸੇਵਕਾਂ ਦੀ ਲੰਬੇ ਅਰਸੇ ਤੋਂ ਲਮਕ ਰਹੀਆਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਇਹ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਗਈ ਹੈ। ਪ੍ਰਧਾਨ ਸੁਖਵਿਦਰ ਸਿੰਘ ਨੇ ਕਿਹਾ ਕਿ ਇਥੇ ਨਗਰ ਕੌਂਸਲ ’ਚ 70 ਦੇ ਕਰੀਬ ਕੱਚੇ ਸਫ਼ਾਈ ਸੇਵਕ ਹਨ ਤੇ ਸਿਰਫ ਛੇ ਹੀ ਪੱਕੇ ਹਨ। ਹੜਤਾਲ ਕਰਕੇ ਡੇਂਗੂ ਤੇ ਮਲੇਰੀਆਂ ਦੀ ਬਿਮਾਰੀ ਦੀ ਮਾਰ ਦੇ ਬਾਵਜੂਦ ਸਫ਼ਾਈ ਨਾ ਹੋਣ ਕਰਕੇ ਬੁਰਾ ਹਾਲ ਹੈ। ਇਸ ਸਬੰਧੀ ਕਾਰਜਸਾਧਕ ਅਫਸਰ ਰਵੀ ਜਿੰਦਲ ਨੇ ਦੱਸਿਆ ਕਿ ਸਫ਼ਾਈ ਸੇਵਕਾਂ ਦਾ ਕੰਮ 70-80 ਫ਼ੀਸਦ ਪ੍ਰੋਸੈਸ ’ਚ ਹੈ ਅਤੇ ਇੱਕ ਮਹੀਨੇ ਦੇ ਅੰਦਰ ਅੰਦਰ ਹੱਲ ਕਰ ਦਿੱਤਾ ਜਾਵੇਗਾ।