ਲਹਿਰਾਗਾਗਾ: ਇਥੇ ਅੱਜ ਤੀਜੇ ਦਿਨ ਸਫਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤੀਜੇ ਦਿਨ ਹੜਤਾਲ ਜਾਰੀ ਰੱਖੀ ਗਈ। ਇਸ ਮੌਕੇ ਧਰਨਾਕਾਰੀਆਂ ਨੇ ਅਧਿਕਾਰੀਆਂ ਦਾ ਪਿੱਟ ਸਿਆਪਾ ਕੀਤਾ। ਅਣਮਿੱਥੇ ਸਮੇਂ ਦੀ ਹੜਤਾਲ ਕਾਰਨ ਸ਼ਹਿਰ ਅੰਦਰ ਥਾਂ ਥਾਂ ਗੰਦਗੀ ਦੇ ਢੇਰ ਅਤੇ ਨਾਲੀਆਂ ’ਚ ਪਾਣੀ ਬਾਹਰ ਖਿੱਲਰਨ ਲੱਗ ਪਿਆ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਘਰਾਂ ਦੇ ਬਾਹਰ ਜਾਂ ਦੂਰ ਜਾ ਕੇ ਕੂੜਾ ਸੁੱਟਣਾ ਪੈ ਰਿਹਾ ਹੈ। ਇਥੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ, ਅਵਤਾਰ ਸਿੰਘ ਤੇ ਜਗਸੀਰ ਸਿੰਘ ਆਦਿ ਨੇ ਦੱਸਿਆ ਕਿ ਹੜਤਾਲ ਤੇ ਧਰਨਾ ਦੇਣ ਦੇ ਬਾਵਜੂਦ ਐੱਸਡੀਐੱਮ, ਈਓ, ਸੈਨੇਟਰੀ ਇੰਸਪੈਕਟਰ ਅਤੇ ਦਫ਼ਤਰੀ ਸਟਾਫ ਕੋਈ ਸੁਣਵਾਈ ਨਹੀਂ ਕਰ ਰਿਹਾ ਹੈ। -ਪੱਤਰ ਪ੍ਰੇਰਕ