ਖੇਤਰੀ ਪ੍ਰਤੀਨਿਧ
ਧੂਰੀ, 22 ਅਕਤੂਬਰ
ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ‘ਸਰਕਾਰ ਤੁਹਾਡੇ ਸ਼ਹਿਰ ਵਿੱਚ ਪ੍ਰੋਗਰਾਮ ਤਹਿਤ’ ਅੱਜ ਸਥਾਨਕ ਬਿਰਧ ਆਸ਼ਰਮ ਵਿਖੇ ਵਿਸ਼ਾਲ ਲੋਕ ਸੁਵਿਧਾ ਕੈਂਪ ਲਗਾਇਆ ਗਿਆ, ਜਿਸ ਦਾ ਸੈਂਕੜੇ ਲੋਕਾਂ ਨੇ ਲਾਹਾ ਲਿਆ। ਇਸ ਮੌਕੇ ਐਸਡੀਐਮ ਧੂਰੀ ਮੈਡਮ ਇਸ਼ਮਿਤ ਵਿਜੇ ਸਿੰਘ ਤੋਂ ਇਲਾਵਾ ਵੱਖ-ਵੱਖ ਸਰਕਾਰੀ ਅਦਾਰਿਆਂ ਦੇ ਅਧਿਕਾਰੀ ਵੀ ਮੌਜੂਦ ਸਨ। ਕੈਂਪ ਦੌਰਾਨ ਵਿਧਾਇਕ ਗੋਲਡੀ ਨੇ ਲੋਕਾਂ ਦੀਆਂ ਮੁਸ਼ਕਲਾਂ ਖੁਦ ਸੁਣਦੇ ਹੋਏ ਉਨ੍ਹਾਂ ਦਾ ਤੁਰੰਤ ਨਿਪਟਾਰਾ ਕਰਨ ਦੀ ਸਰਕਾਰੀ ਅਧਿਕਾਰੀਆਂ ਨੂੰ ਹਦਾਇਤ ਕੀਤੀ। ਕੈਂਪ ਦੌਰਾਨ ਬਿਜਲੀ ਬਿੱਲ ਮੁਆਫ ਕਰਵਾਉਣ, ਲਾਲ ਕਾਪੀ ਬਨਵਾਉਣ, ਨੀਲਾ ਕਾਰਡ ਬਨਵਾਉਣ ਸਮੇਤ ਵੱਖ-ਵੱਖ ਵਿਭਾਗੀ ਕੰਮਾਂ ਲਈ ਆਏ ਵੱਡੀ ਗਿਣਤੀ ਲੋਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਐਕਸੀਅਨ ਪਾਵਰਕੌਮ ਮਨੋਜ ਗਰਗ, ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਮੁਨੀਸ਼ ਗਰਗ, ਕਾਂਗਰਸੀ ਆਗੂ ਹਨੀ ਤੂਰ, ਤਹਿਸੀਲਦਾਰ ਧੂਰੀ ਮਨਦੀਪ ਕੌਰ, ਈਓ ਰਵੀ ਕੁਮਾਰ ਆਦਿ ਹਾਜ਼ਰ ਸਨ।