ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 22 ਮਾਰਚ
ਸਰਕਾਰੀ ਰਣਬੀਰ ਕਾਲਜ ਵਿੱਚ ਬੈਸਟ ਆਉਟ ਆਫ ਵੇਸਟ ਸੁਸਾਇਟੀ ਵੱਲੋਂ ਕਰਵਾਏ ਗਏ ਕਲਾ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਕਬਾੜ ਵਿੱਚੋਂ ਕਲਾ-ਕ੍ਰਿਤੀਆਂ ਦੀ ਸਿਰਜਣਾ ਕੀਤੀ। ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਦੀ ਅਗਵਾਈ ਅਤੇ ਪ੍ਰੋਫੈਸਰ ਨਿਰਮਲ ਦੀ ਦੇਖ-ਰੇਖ ਵਿੱਚ ਹੋਏ ਮੁਕਾਬਲੇ ਵਿੱਚ ਸੌ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਮੌਕੇ ਮੋਨਿਕਾ ਖੀਪਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੇ ਆਰਟ ਦੇ ਪ੍ਰੋਫ਼ੈਸਰ ਸੰਦੀਪ ਸਿੰਘ ਵਿਸ਼ੇਸ਼ ਮਹਿਮਾਨ ਸਨ। ਕਲਾ ਕਿਰਤੀਆਂ ਦੀ ਜੱਜਮੈਂਟ ਆਰਟਿਸਟ ਹਰਦੀਪ ਸਿੰਘ ਅਤੇ ਆਰਟਿਸਟ ਹਰਿੰਦਰ ਗੋਲਡਨ ਨੇ ਕੀਤੀ। ਵੱਖ ਵੱਖ ਮੁਕਾਬਲਿਆਂ ਵਿੱਚ ਕਲੇਅ ਮਾਡਲਿੰਗ ਵਿੱਚੋਂ ਟੀਨਾ ਸ਼ਰਮਾ ਤੇ ਮਨਪ੍ਰੀਤ ਕੌਰ, ਪੇਂਟਿੰਗ ਵਿੱਚ ਸਿਮਰਨਦੀਪ ਕੌਰ, ਭਾਵਨਾ, ਹਰਿੰਦਰ ਕੌਰ, ਬੋਤਲ ਸਜਾਉਣ ਮੁਕਾਬਲੇ ਵਿੱਚ ਸੁਖਪ੍ਰੀਤ ਕੌਰ, ਹਰਜੋਤ ਸਿੰਘ, ਹਰਸ਼ਦੀਪ ਸਿੰਘ, ਡਿਸਪੋਜ਼ਲ ਪਲਾਸਟਿਕ ਦੀਆਂ ਕਲਾ ਕਿਰਤੀਆਂ ਬਣਾਉਣ ਵਿੱਚ ਸਾਕਸ਼ੀ, ਗਗਨਦੀਪ ਕੌਰ ਤੇ ਵੀਰਪਾਲ ਕੌਰ। ਉੱਨ ਤੋਂ ਕਲਾ-ਕ੍ਰਿਤੀ ਸਿਰਜਣ ਵਿੱਚ ਜਸਦੀਪ ਸਿੰਘ, ਕੋਮਲਪ੍ਰੀਤ ਕੌਰ, ਲਖਵਿੰਦਰ ਕੌਰ , ਗੱਤੇ ਅਤੇ ਅਖ਼ਬਾਰ ਤੋਂ ਬਣਾਈਆਂ ਕਲਾ ਕਿਰਤੀਆਂ ਵਿਚ ਸਿਮਰਨਦੀਪ ਕੌਰ, ਮਨਿੰਦਰ ਕੌਰ, ਅਤੇ ਜਸਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਸੁਖਬੀਰ ਸਿੰਘ ਨੇ ਵਿਦਿਆਰਥੀਆਂ ਦੀ ਕਲਾ ਦੀ ਸ਼ਲਾਘਾ ਕੀਤੀ। ਮੰਚ ਸੰਚਾਲਨ ਡਾ. ਸੁਖਵਿੰਦਰ ਸਿੰਘ ਪਰਮਾਰ ਨੇ ਕੀਤਾ।