ਨਿੱਜੀ ਪੱਤਰ ਪ੍ਰੇਰਕ
ਧੂਰੀ, 26 ਜੁਲਾਈ
ਪਿਛਲੇ ਦਿਨੀਂ ਪਈਆਂ ਬਰਸਾਤਾਂ ਤੋਂ ਬਾਅਦ ਸਥਾਨਕ ਨਵੀਂ ਅਨਾਜ ਮੰਡੀ ਅੰਦਰ ਥਾਂ-ਥਾਂ ’ਤੇ ਬਰਸਾਤਾਂ ਦਾ ਗੰਦਾ ਪਾਣੀ ਖੜ੍ਹ ਜਾਣ ਤੇ ਮੰਡੀ ਦੇ ਚਾਰ ਚੁਫੇਰੇ ਫੈਲੀ ਗੰਦਗੀ ਕਾਰਨ ਜਿੱਥੇ ਮੰਡੀ ਵਾਸੀਆਂ ਦਾ ਜਿਉਣਾ ਮੁਸ਼ਕਲ ਹੋਇਆ ਪਿਆ ਹੈ, ਉਥੇ ਮੰਡੀ ਅੰਦਰ ਇਸ ਬਰਸਾਤੀ ਮੌਸਮ ’ਚ ਕਿਸੇ ਵੇਲੇ ਵੀ ਭਿਆਨਕ ਬਿਮਾਰੀ ਫੈਲ ਸਕਦੀ ਹੈ। ਮੰਡੀ ਦੇ ਆੜ੍ਹਤੀਆਂ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਮੰਡੀ ਅੰਦਰ ਥਾਂ-ਥਾਂ ਵੱਡੇ ਵੱਡੇ ਬਣੇ ਛੱਪੜਾਂ ਵਿੱਚ ਖੜ੍ਹੇ ਬਰਸਾਤਾਂ ਦੇ ਗੰਦੇ ਪਾਣੀ ਦੀ ਨਿਕਾਸੀ ਕਰਵਾਈ ਜਾਵੇ।