ਲਹਿਰਾਗਾਗਾਗਾ: ਸੈਨਿਕ ਅਕੈਡਮੀ ਗੰਢੂਆਂ ਵਲੋਂ ਨੌਜਵਾਨਾਂ ਦੇ ਖੇਡ ਮੁਕਾਬਲੇ ਕਰਵਾਏ ਗਏ, ਜਿਸ ਦਾ ਉਦਘਾਟਨ ਸੇਵਾਮੁਕਤ ਡਿਪਟੀ ਕਮਿਸ਼ਨਰ ਐਸ.ਆਰ. ਲੱਧੜ ਆਈਏਐੱਸ ਨੇ ਕੀਤਾ। ਇਸ ਦੌਰਾਨ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਵਿਸ਼ੇਸ਼ ਮਹਿਮਾਨ ਕੌਮਾਂਤਰੀ ਅਥਲੀਟ ਅੰਗਰੇਜ ਸਿੰਘ ਸਿੱਧੂ ਨੇ ਕੀਤੀ। ਇਸ ਖੇਡ ਸਮਾਰੋਹ ਦੌਰਾਨ 150 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ ਅਤੇ ਲੜਕੀਆਂ ਦੇ 400 ਮੀਟਰ ਦੌੜ ਮੁਕਾਬਲੇ ’ਚੋਂ ਕੁਲਦੀਪ ਕੌਰ ਨੇ ਪਹਿਲਾ, ਰਾਜ਼ੀ ਨੇ ਦੂਜਾ ਅਤੇ ਮਨਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ਦੀ ਕਰਵਾਈ 1600 ਮੀਟਰ ਦੌੜ ’ਚੋਂ ਪਹਿਲਾ ਸਥਾਨ ਰੌਨਾਲਡੋ, ਦੂਜਾ ਸਥਾਨ ਨਵਦੀਪ ਸਿੰਘ ਅਤੇ ਤੀਜਾ ਸਥਾਨ ਅਰਸ਼ਦੀਪ ਸਿੰਘ ਨੇ ਹਾਸਲ ਕੀਤਾ। -ਪੱਤਰ ਪ੍ਰੇਰਕ