ਰਮੇਸ਼ ਭਾਰਦਵਾਜ
ਲਹਿਰਾਗਾਗਾ, 14 ਸਤੰਬਰ
ਇਥੇ ਜੀਪੀਐੱਫ ਧਰਮਸ਼ਾਲਾ ਵਿੱਚ ਇਲਾਕੇ ਦੇ ਸਮੁੱਚੇ ਡੀਜੇ ਸਿਸਟਮ, ਟੈਂਟ ਹਾਊਸ, ਹਲਵਾਈਆਂ, ਵੇਟਰਾਂ, ਭੰਗੜਾ ਗਰੁੱਪਾਂ ਅਤੇ ਫੋਟੋੋਗਰਾਫਰਾਂ, ਜਗਰਾਤਾਂ ਪਾਰਟੀਆਂ ਦੀ ਮੀਟਿੰਗ ਹੋਈ।
ਇਸ ਮੌਕੇ ਬੁਲਾਰੇ ਕਾਲਾ ਅਲੀਸ਼ੇਰ ਨੇੇ ਕਿਹਾ ਕਿ ਕਰੋਨਾਵਾਇਰਸ ਕਾਰਨ ਸਭ ਤੋਂ ਵੱਧ ਨੁਕਸਾਨ ਡੀਜੇ ਸਾਊਂਡ ਅਤੇ ਟੈਂਟ ਕਾਰੋਬਾਰੀਆਂ ਦਾ ਹੋ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਦੋਗਲੇ ਰਵੱਈਆ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਇੱਕ ਛੋਟੀ ਜਿਹੀ ਬੱਸ ਵਿੱਚ 50 ਸਵਾਰੀਆਂ, ਅਤੇ ਸ਼ਰਾਬ ਦੇ ਠੇਕੇ, ਹੋਟਲਾਂ ਨੂੰ ਖੁੱਲ ਦੇ ਰਹੀ ਹੈ ਦੂਜੇ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਹਾਜ਼ਰੀਨ ਨੇ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਕਾਰਨ ਡੀਜੇ ਸਾਊਡ ਵਾਲੇ ਮਾਲਕਾਂ ਅਤੇ ਮੁਲਾਜ਼ਮਾਂ ਦੀਆਂ ਦੁੱਖ ਤਕਲੀਫਾਂ ਅਤੇ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਬਿਲਕੁਲ ਮਦਦ ਨਹੀਂ ਕੀਤੀ। ਵਿੱਕੀ ਨੇ ਕਿਹਾ ਕਿ ਸਾਊਂਡ ਕਾਰੋਬਾਰ ਨਾਲ ਜੁੜੇ ਹੋਏ ਸਮਾਗਮਾਂ ਨੂੰ ਸ਼ਰਤਾਂ ਅਧੀਨ ਕਰਨ ਦੀ ਖੁੱਲ੍ਹ ਦਿੱਤੀ ਜਾਵੇ ਤਾਂ ਜੋ ਸਾਊਂਡ ਮਾਲਕਾਂ ਅਤੇ ਮੁਲਾਜ਼ਮਾਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਅਤੇ ਹੋਰ ਵੀ ਜ਼ਰੂਰਤਾਂ ਪੂਰੀਆਂ ਕਰ ਸਕਣ। ਇਸ ਮੌਕੇ ਜੀਪੀਐੱਫ ਦੇ ਪ੍ਰਿੰਸੀਪਲ ਹੰਸ ਰਾਜ , ਪ੍ਰਧਾਨ ਸੰਜੀਵ ਰੋਡਾ, ਗਾਇਕ ਕੁਲਵੰਤ ਉਪਲੀ ਆਦਿ ਨੇ ਵੀ ਸੰਬੋਧਨ ਕੀਤਾ।