ਪੱਤਰ ਪ੍ਰੇਰਕ
ਪਟਿਆਲਾ 5 ਅਕਤੂਬਰ
ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ (ਪਟਿਆਲਾ) ਵਿੱਚ ਜ਼ਿਲ੍ਹਾ ਪੱਧਰੀ ਅੰਡਰ-14 ਕੁੜੀਆਂ ਦਾ ਸਾਫਟਬਾਲ ਦਾ ਟੂਰਨਾਮੈਂਟ ਹੋਇਆ। ਇਸ ਮੌਕੇ ਜ਼ੋਨ ਪਟਿਆਲਾ-3 ਨੇ ਸੋਨ ਤਗ਼ਮਾ, ਜ਼ੋਨ ਪਟਿਆਲਾ-2 ਨੇ ਚਾਂਦੀ ਅਤੇ ਜ਼ੋਨ ਭੁਨਰਹੇੜੀ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਜਾਣਕਾਰੀ ਅਨੁਸਾਰ ਜ਼ੋਨ ਪਟਿਆਲਾ-2 ਦੀ ਟੀਮ ਵਿੱਚ ਐੱਸਡੀਕੇਐੱਸ ਸ਼ਕੁੰਤਲਾ ਗਰਲਜ਼ ਸਕੂਲ (ਪਟਿਆਲਾ) ਦੀ ਵੰਦਨਾ, ਖ਼ੁਸ਼ਬੂ, ਪਾਇਲ, ਮਿਸਬਾ, ਸ੍ਰੇਯਾ, ਰੁਪਿੰਦਰ ਕੌਰ, ਪ੍ਰਨੀਤੀ, ਨੇਹਾ, ਅਰਾਇਨਾ, ਜੈਸਮੀਨ ਤੇ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀ ਹੁਰਨੂਰ ਕੌਰ, ਸਾਕਸ਼ੀ, ਹਰਲੀਨ ਕੌਰ, ਹਰਨੀਤ ਕੌਰ, ਨਵਪ੍ਰੀਤ ਕੌਰ ਅਤੇ ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ (ਪਟਿਆਲਾ) ਦੀ ਕੀਰਤਜੋਤ ਕੌਰ ਸ਼ਾਮਲ ਸਨ। ਜ਼ੋਨ ਪਟਿਆਲਾ-2 ਦੀ ਟੀਮ ਨੂੰ ਸ੍ਰੀਮਤੀ ਸੁਸ਼ੀਲਾ ਵਸ਼ਿਸ਼ਟ (ਡੀ.ਪੀ.ਈ) ਐੱਸ.ਡੀ.ਕੇ.ਐੱਸ ਸ਼ਕੁੰਤਲਾ ਗਰਲਜ਼ ਸਕੂਲ (ਪਟਿਆਲਾ) ਅਤੇ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੁਆਰਾ ਇਸ ਟੂਰਨਾਮੈਂਟ ਲਈ ਤਿਆਰੀ ਕਰਵਾਈ ਗਈ ਸੀ।
ਬਾਕਸਿੰਗ: ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਸਨਮਾਨ
ਧੂਰੀ (ਨਿੱਜੀ ਪੱਤਰ ਪ੍ਰੇਰਕ): ਇੱਥੇ ਧੂਰੀ ਪਿੰਡ ਦੇ ਖੇਡ ਸਟੇਡੀਅਮ ਵਿਚ ਬਾਕਸਿੰਗ ਕੋਚ ਸਨੀ ਦੀ ਅਗਵਾਈ ਹੇਠ ਮਸਤੂਆਣਾ ਸਾਹਿਬ ਵਿੱਚ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਬਾਕਸਿੰਗ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਕੋਚ ਸਨੀ ਨੇ ਦੱਸਿਆ ਕਿ ਜਤਿਨ ਕੁਮਾਰ, ਸ਼ਬਨਮ ਅਲੀ, ਗਗਨਦੀਪ ਕੌਰ ਤੇ ਦਾਨਿਸ਼ ਗਰਗ ਨੇ ਸੋਨ ਤਗ਼ਮਾ, ਮਨਦੀਪ ਕੌਰ, ਨਵਦੀਪ, ਕੁਨਾਲ ਕੁਮਾਰ, ਪਰਵਿੰਦਰ ਸਿੰਘ ਰਣਬੀਰ, ਜੱਸ ਸ਼ਰਮਾ ਤੇ ਸਾਹਿਲਪ੍ਰੀਤ ਨੇ ਚਾਂਦੀ ਦਾ ਤਗ਼ਮਾ, ਜਦਕਿ ਅੰਜੂ ਰਾਣੀ ਤੇ ਦਵਿੰਦਰ ਕੌਰ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਮੌਕੇ ਗੁਰਪ੍ਰੀਤ ਸਿੰਘ ਬਾਠ, ਕਰਨਦੀਪ ਸਿੰਘ ਚੈਰੀ, ਸੁਖਦੀਪ ਸਿੰਘ, ਰਵੀ ਕੁਮਾਰ ਅਤੇ ਮਨਪ੍ਰੀਤ ਸਿੰਘ ਹਾਜ਼ਰ ਸਨ।