ਧੂਰੀ: ਸ਼ਹਿਰ ਦੇ ਨੇੜਲੇ ਪਿੰਡ ਮੀਰਹੇੜੀ ਦੇ ਜੰਮਪਲ ਰਣਧੀਰ ਸਿੰਘ ਸੋਢੀ ਨੂੰ ਫਿਨਲੈਂਡ ਦੀਆਂ ਖੇਤਰੀ ਚੋਣਾਂ ਵਿੱਚ ਕੌਂਸਲ ਆਫ ਗਵਰਨੈਂਸ ਦੇ ਮੈਂਬਰ ਚੁਣਿਆ ਗਿਆ। ਇਹ ਅਹੁਦਾ ਵਿਧਾਇਕ ਦੇ ਬਰਾਬਰ ਹੁੰਦਾ ਹੈ। ਇਸ ਤੋਂ ਪਹਿਲਾਂ ਵੀ ਉਹ ਇਸ ਅਹੁਦੇ ’ਤੇ ਤਿੰਨ ਵਾਰ ਰਹਿ ਚੁੱਕੇ ਹਨ। ਰਣਵੀਰ ਸਿੰਘ ਸੋਢੀ ਨੇ ਕਿਹਾ ਇਸ ਮਾਣ ਨਾਲ ਸਮੁੱਚੇ ਪੰਜਾਬੀਆਂ ਦਾ ਸਿਰ ਉੱਚਾ ਹੋਇਆ। ਸ੍ਰੀ ਸੋਢੀ ਦੀ ਇਸ ਪ੍ਰਾਪਤੀ ਉੱਪਰ ਉਨ੍ਹਾਂ ਦੇ ਜੱਦੀ ਪਿੰਡ ਮੀਰਹੇੜੀ ਵਿੱਚ ਤੇਜੀ ਧੂਰੀ, ਜਰਨੈਲ ਸਿੰਘ ਸੋਢੀ, ਹਰਬੰਸ ਸਿੰਘ ਸੋਢੀ ਵੱਲੋਂ ਲੱਡੂ ਵੰਡੇ ਗਏ। -ਖੇਤਰੀ ਪ੍ਰਤੀਨਿਧ