ਲਹਿਰਾਗਾਗਾ: ਜੰਗਲਾਤ ਵਰਕਕਰਜ ਯੂਨੀਅਨ ਪੰਜਾਬ ਜ਼ਿਲ੍ਹਾ ਸੰਗਰੂਰ ਵਿੱਚ ਪੈਂਦੀ ਰੇਂਜ ਲਹਿਰਗਾਗਾ ਵਿੱਚ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਗਾਗਾ, ਸਕੱਤਰ ਸਤਨਾਮ ਸੰਗਤੀਵਾਲਾ, ਪੀਐੱਸਐੱਸਐੱਸ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਚੰਗਾਲੀਵਾਲਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੌਕੇ ਪੰਜਾਬ ਫੀਲਡ ਵਰਕਸ਼ਾਪ ਵਰਕਰ ਯੂਨੀਅਨ ਨੂੰ ਛੱਡ ਕੇ ਵੱਡੀ ਗਿਣਤੀ ਵਿਚ ਸਾਥੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸੰਗਰੂਰ ਵਿੱਚ ਸ਼ਾਮਲ ਹੋਏ। ਸਤਨਾਮ ਸੰਗਤੀਵਾਲਾ ਨੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਰਕਰਾਂ ਦੀਆ ਮੰਗਾਂ ਦਾ ਹੱਲ ਨਾ ਕਰਨ ’ਤੇ ਜਥੇਬੰਦੀ 28 ਜੂਨ ਨੂੰ ਰੇਂਜ ਲਹਿਰਗਾਗਾ ਦੇ ਦਫਤਰ ਅੱਗੇ ਰੋਸ ਧਰਨਾ ਦੇਵੇਗੀ। ਇਸ ਮੌਕੇ ਅਜੈਬ ਸਿੰਘ, ਬਿੰਦਰਪਾਲ ਸ਼ਰਮਾ, ਸਤਗੁਰ, ਮੇਘਰਾਜ ਕੋਟਲਾ, ਲਾਭ ਸਿੰਘ, ਹੈਪੀ ਸਿੰਘ ਸਾਥੀ ਸ਼ਾਮਲ ਹੋਏ। -ਪੱਤਰ ਪ੍ਰੇਰਕ