ਪੱਤਰ ਪ੍ਰੇਰਕ
ਸੰਗਰੂਰ, 21 ਮਾਰਚ
ਵਿਧਾਇਕ ਹਰਪਾਲ ਸਿੰਘ ਚੀਮਾ ਦੇ ਵਿੱਤ ਮੰਤਰੀ ਬਣਨ ਦੀ ਖੁਸ਼ੀ ਵਿੱਚ ਪਿੰਡ ਫ਼ਤਿਹਗੜ੍ਹ ਛੰਨਾ ਵਿਖੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਲੱਡੂ ਵੰਡੇ| ਇਸ ਮੌਕੇ ਹਰਪਾਲ ਚੀਮਾ ਦੀ ਭੈਣ ਕਰਨੈਲ ਕੌਰ, ਗੁਰਮੀਤ ਕੌਰ ਅਤੇ ਕਰਮਜੀਤ ਕੌਰ ਨੇ ਦੱਸਿਆ ਕਿ ਸ੍ਰੀ ਚੀਮਾ ਨੇ ਰਾਜਨੀਤੀ ਦੇ ਮੁੱਢਲੇ ਦੌਰ ਤੋਂ ਹੀ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਲੋਕ ਸੇਵਾ ਕੀਤੀ ਹੈ, ਜਿਸ ਦੇ ਫ਼ਲਸਰੂਪ ਅੱਜ ਉਨ੍ਹਾਂ ਨੂੰ ਪਾਰਟੀ ਵੱਲੋਂ ਕੈਬਨਿਟ ਮੰਤਰੀ ਦੇ ਤੌਰ ’ਤੇ ਸਨਮਾਨ ਮਿਲਿਆ ਹੈ| ਇਸ ਮੌਕੇ ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਲਿਤ ਸਮਾਜ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਵਿਸ਼ੇਸ਼ ਉਪਰਾਲਾ ਕੀਤਾ ਹੈ| ਇਸ ਮੌਕੇ ਪਰਮਜੀਤ ਸਿੰਘ ਗੱਗੀ, ਮਹਿੰਦਰ ਸਿੰਘ, ਹਰਬੰਸ ਸਿੰਘ, ਗੁਰਤੇਜ ਸਿੰਘ, ਜੋਗਿੰਦਰ ਸਿੰਘ, ਮਲਕੀਤ ਸਿੰਘ, ਰੌਸ਼ਨ ਸਿੰਘ, ਡਾ. ਮਨਜੀਤ ਸਿੰਘ, ਸ਼ੈਲੀ ਸਿੰਘ, ਲਖਵਿੰਦਰ ਲੱਕੀ, ਪਰਮਜੀਤ ਕੌਰ ਅਤੇ ਅਮਰਜੀਤ ਕੌਰ ਆਦਿ ਹਾਜ਼ਰ ਸਨ|
ਧੂਰੀ (ਖੇਤਰੀ ਪ੍ਰਤੀਨਿਧ): ‘ਆਪ’ ਦੇ ਦਿੜ੍ਹਬਾ ਤੋਂ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਦਾ ਖਜ਼ਾਨਾ ਮੰਤਰੀ ਬਣਨ ’ਤੇ ਧੂਰੀ ਦੇ ਸੀਨੀਅਰ ਸਿਟੀਜ਼ਨਾਂ ਤੋਂ ਇਲਾਵਾ ਹੋਰ ਸ਼ਹਿਰੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜੈ ਦੇਵ ਸ਼ਰਮਾ, ਹਰਬੰਸ ਸਿੰਘ ਸੋਢੀ, ਸੰਜੀਵ ਕੁਮਾਰ ਗਰਗ, ਟੋਨੀ ਧਾਂਦਰਾ ਨੇ ਕਿਹਾ ਹਰਪਾਲ ਸਿੰਘ ਚੀਮਾ ਇਕ ਸੁਲਝੇ ਹੋਏ ਲੀਡਰ ਹਨ ਤੇ ‘ਆਪ‘ ਵਿੱਚ ਇੱਕ ਵੱਡਾ ਚਿਹਰਾ ਹਨ।