ਸੰਗਰੂਰ: ਪੰਜਾਬ ਦੀ ਗਾਇਕਾ ਅਫ਼ਸਾਨਾ ਖਾਨ ਆਪਣੀ ਟੀਮ ਸਮੇਤ ਸਥਾਨਕ ਰੁੱਦਰਾ ਕੰਸਲਟੈਂਟਸ ਵਿੱਚ ਪੁੱਜੀ ਅਤੇ ਉਨ੍ਹਾਂ ਵੱਲੋਂ ਸੈਂਟਰ ਦੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਗੱਲਬਾਤ ਕੀਤੀ ਗਈ। ਸੰਸਥਾ ਦੇ ਐੱਮ.ਡੀ. ਅਮਿਤ ਅਲੀਸ਼ੇਰ, ਪੀਆਰਟੀਸੀ ਦੇ ਸਾਬਕਾ ਉਪ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ ਅਤੇ ਸਰਵ ਪ੍ਰਿਆ ਅੱਤਰੀ ਵੱਲੋਂ ਅਫ਼ਸਾਨਾ ਖਾਨ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਅਫ਼ਸਾਨਾ ਖਾਨ ਨੂੰ ਮਰਹੂਮ ਨੌਜਵਾਨ ਮਨਮੀਤ ਅਲੀਸ਼ੇਰ ਦੀਆਂ ਰਚਨਾਵਾਂ ਦੀ ਪੁਸਤਕ ‘ਅੱਧਵਾਟੇ ਸਫ਼ਰ ਦੀ ਸਿਰਜਣਾ…ਮਨਮੀਤ ਅਲੀਸ਼ੇਰ’ ਵੀ ਭੇਟ ਕੀਤੀ ਗਈ। ਇਸ ਮੌਕੇ ਅਫ਼ਸਾਨਾ ਖਾਨ ਨੇ ਮਨਮੀਤ ਅਲੀਸ਼ੇਰ ਨੂੰ ਯਾਦ ਕਰਦਿਆਂ ਆਖਿਆ ਕਿ ਭਾਵੇਂ ਉਨ੍ਹਾਂ ਨੂੰ ਮਨਮੀਤ ਅਲੀਸ਼ੇਰ ਨਾਲ ਮਿਲਣ ਦਾ ਮੌਕਾ ਨਹੀਂ ਮਿਲਿਆ ਪ੍ਰੰਤੂ ਮਨਮੀਤ ਦੀ ਬਹੁਪੱਖੀ ਸ਼ਖ਼ਸੀਅਤ ਬਾਰੇ ਜਾਣਕਾਰੀ ਜ਼ਰੂਰ ਹੈ। ਅਫ਼ਸਾਨਾ ਖਾਨ ਨੇ ਆਪਣੇ ਨਵੇਂ ਆ ਰਹੇ ਗੀਤ ‘ਤਿਤਲੀਆਂ’ ਦੇ ਕੁੱਝ ਬੋਲ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ।
-ਨਿੱਜੀ ਪੱਤਰ ਪ੍ਰੇਰਕ