ਧੂਰੀ: ਪੰਜਾਬ ਵਜ਼ਾਰਤ ਦੇ ਸਹੁੰ ਚੁੱਕਣ ਤੋਂ ਬਾਅਦ ਨੇੜਲੇ ਪਿੰਡ ਹਰਚੰਦਪੁਰ ਵਿਚ ਕਾਂਗਰਸੀ ਆਗੂਆਂ ਅਤੇ ਪੰਚਾਇਤ ਨੇ ਖ਼ੁਸ਼ੀ ਮਨਾਉਂਦਿਆਂ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਨੂੰ ਲੱਡੂਆਂ ਨਾਲ ਤੋਲਿਆ। ਇਸ ਮੌਕੇ ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਬਹਾਦਰ ਸਿੰਘ ਨੰਬਰਦਾਰ, ਅਰਪਣ ਢੀਂਡਸਾ ਸਣੇ ਕਾਂਗਰਸੀ ਵਰਕਰ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ। ਸਿਮਰਤ ਖੰਗੂੜਾ ਨੇ ਨਵੀਂ ਕੈਬਨਿਟ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਰ ਵਰਕਰ ਨੂੰ ਉਸ ਦਾ ਮਾਣ ਸਨਮਾਨ ਦਿੰਦੀ ਹੈ। -ਖੇਤਰੀ ਪ੍ਰਤੀਨਿਧ